ਟਰੈਕਟਰ ਤੇ ਆਟੋ ਦੀ ਭਿਆਨਕ ਟੱਕਰ
ਫਿਲੌਰ, 24 ਅਕਤੂਬਰ- ਅੱਜ ਫਿਲੌਰ ਦੇ ਨੂਰਮਹਿਲ ਸੜਕ 'ਤੇ ਇਕ ਆਟੋ ਤੇ ਟਰੈਕਟਰ-ਟਰਾਲੀ ਦੀ ਭਿਆਨਕ ਟੱਕਰ ਹੋਈ। ਆਟੋ ਵਿਚ ਲੁਧਿਆਣੇ ਦਾ ਪਰਿਵਾਰ ਸਵਾਰ ਸੀ, ਜੋ ਨਕੋਦਰ ਦੇ ਧਾਰਮਿਕ ਸਥਾਨ ਤੋਂ ਵਾਪਸ ਆ ਰਹੇ ਸਨ। ਅਚਾਨਕ ਟਰੈਕਟਰ ਦਾ ਸੰਤੁਲਨ ਵਿਗੜਿਆ ਅਤੇ ਉਹ ਦੂਜੇ ਪਾਸੇ ਆ ਕੇ ਆਟੋ ਨਾਲ ਜਾ ਟਕਰਾਇਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਆਟੋ ਚੂਰ-ਚੂਰ ਹੋ ਗਿਆ।
ਸਥਾਨਕ ਲੋਕਾਂ ਨੇ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਫਿਲੌਰ ਪਹੁੰਚਾਇਆ, ਜਿਥੇ ਦੋ ਮਹਿਲਾਵਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਹਨਾਂ ਨੂੰ ਲੁਧਿਆਣਾ ਰੈਫ਼ਰ ਕੀਤਾ ਗਿਆ ਹੈ। ਟਰੈਕਟਰ ਚਾਲਕ ਮੌਕੇ ’ਤੋਂ ਫਰਾਰ ਹੋ ਗਿਆ।
;
;
;
;
;
;
;
;
;