ਹਾਦਸੇ ਦੌਰਾਨ ਗੰਭੀਰ ਜ਼ਖ਼ਮੀ ਹੋਏ ਮੋਟਰਸਾਈਕਲ ਚਾਲਕ ਦੀ ਮੌਤ
ਭਵਾਨੀਗੜ੍ਹ, (ਸੰਗਰੂਰ), 24 ਅਕਤੂਬਰ (ਲਖਵਿੰਦਰ ਪਾਲ ਗਰਗ)-ਬੀਤੇ ਦਿਨੀਂ ਪਿੰਡ ਕਾਦਰਾਬਾਦ ਤੋਂ ਮੁਨਸ਼ੀਵਾਲਾ ਨੂੰ ਜਾਂਦੀ ਸੜਕ ਉਤੇ ਇਕ ਸ਼ੈਲਰ ਕੋਲ ਪਰਾਲੀ ਦੀਆਂ ਗੱਠਾਂ ਨਾਲ ਭਰੇ ਹੋਏ ਟਰੈਕਟਰ-ਟਰਾਲੀ ਵਲੋਂ ਮੋਟਰਸਾਈਕਲ ਚਾਲਕ ਨੂੰ ਟੱਕਰ ਮਾਰ ਦੇਣ ਕਾਰਨ ਇਲਾਜ ਦੌਰਾਨ ਉਸ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸੰਬੰਧੀ ਕਾਲਾਝਾੜ ਪੁਲਿਸ ਚੌਕੀ ਦੇ ਇੰਚਾਰਜ ਸਹਾਇਕ ਸਬ-ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਕੋਲ ਖੁਸ਼ਦਿਲ ਸਿੰਘ ਵਾਸੀ ਪਿੰਡ ਸਿਉਣਾ ਜ਼ਿਲ੍ਹਾ ਪਟਿਆਲਾ ਵਲੋਂ ਲਿਖਾਏ ਗਏ ਬਿਆਨਾਂ ਵਿਚ ਦੱਸਿਆ ਗਿਆ ਕਿ ਉਹ ਆਪਣੇ ਪਿਤਾ ਹਰਪਾਲ ਸਿੰਘ 50 ਸਾਲ ਨਾਲ ਨਾਨਕੇ ਪਿੰਡ ਕਾਦਰਾਬਾਦ ਤੋਂ ਆਪਣੇ-ਆਪਣੇ ਮੋਟਰਸਾਈਕਲਾਂ ਉਤੇ ਸਵਾਰ ਹੋ ਕੇ ਆਪਣੇ ਪਿੰਡ ਸਿਉਣਾ ਨੂੰ ਵਾਪਸ ਆ ਰਹੇ ਸੀ ਤਾਂ ਜਦੋਂ ਉਹ ਇਕ ਸ਼ੈਲਰ ਕੋਲ ਪਹੁੰਚੇ ਤਾਂ ਸਾਹਮਣੇ ਤੋਂ ਪਿੰਡ ਮੁਨਸ਼ੀਵਾਲਾ ਸਾਈਡ ਤੋਂ ਪਰਾਲੀ ਦੀਆਂ ਗੱਠਾਂ ਨਾਲ ਭਰੇ ਹੋਏ ਇਕ ਟਰੈਕਟਰ-ਟਰਾਲੀ ਵਲੋਂ ਉਸ ਦੇ ਪਿਤਾ ਹਰਪਾਲ ਸਿੰਘ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਗਈ, ਜਿਸ ਕਾਰਨ ਉਸ ਦਾ ਪਿਤਾ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਜਿਥੇ ਜ਼ਖ਼ਮਾਂ ਦੀ ਤਾਬ ਨੂੰ ਨਾ ਝੱਲਦਿਆਂ ਉਸ ਦੇ ਪਿਤਾ ਹਰਪਾਲ ਸਿੰਘ ਦੀ ਮੌਤ ਹੋ ਗਈ, ਜਿਸ ਸੰਬੰਧੀ ਸਥਾਨਕ ਪੁਲਿਸ ਨੇ ਖੁਸ਼ਦਿਲ ਸਿੰਘ ਦੇ ਬਿਆਨਾਂ ਉਤੇ ਕਾਰਵਾਈ ਕਰਦਿਆਂ ਟਰੈਕਟਰ-ਟਰਾਲੀ ਦੇ ਅਣਪਛਾਤੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
;
;
;
;
;
;
;
;