JALANDHAR WEATHER

ਡੀ.ਆਈ.ਜੀ. ਭੁੱਲਰ ਦੇ ਫਾਰਮ ਹਾਊਸ 'ਚ ਸੀ.ਬੀ.ਆਈ. ਦੀ ਜਾਂਚ, ਕੁਝ ਨਹੀਂ ਲੱਗਾ ਹੱਥ

ਮਾਛੀਵਾੜਾ ਸਾਹਿਬ, 24 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਪਿਛਲੇ ਦਿਨੀਂ ਰੋਪੜ ਰੇਂਜ ਦੇ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੀਆਂ ਮੁਸ਼ਕਿਲਾਂ ਘਟਣ ਦਾ ਨਾਂਅ ਨਹੀਂ ਲੈ ਰਹੀਆਂ, ਜਿਸ ਤਹਿਤ ਅਤੇ ਸੀ.ਬੀ.ਆਈ. ਵਲੋਂ ਪਿਛਲੇ ਕੁਝ ਦਿਨਾਂ ਵਿਚ ਉਨ੍ਹਾਂ ਦੇ ਘਰ ਜਾਂ ਹੋਰ ਟਿਕਾਣਿਆਂ ਤੋਂ ਜੋ ਪ੍ਰਾਪਰਟੀ ਦੇ ਦਸਤਾਵੇਜ਼ ਮਿਲੇ ਹਨ, ਉਨ੍ਹਾਂ ਦੀ ਜਾਂਚ ਜਾਰੀ ਹੈ। ਇਸ ਮਾਮਲੇ ਤਹਿਤ ਸੀ.ਬੀ.ਆਈ. ਦੀ ਇਕ ਟੀਮ ਮਾਛੀਵਾੜਾ ਨੇੜਲੇ ਪਿੰਡ ਮੰਡ ਸ਼ੇਰੀਆਂ ਵਿਖੇ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੇ ਕਰੀਬ 55 ਏਕੜ ਵਿਚ ਬਣੇ ਫਾਰਮ ਹਾਊਸ ’ਤੇ ਜਾਂਚ ਕਰਨ ਪੁੱਜੀ।

ਜਾਣਕਾਰੀ ਅਨੁਸਾਰ ਸੀ.ਬੀ.ਆਈ. ਦੀ ਟੀਮ 3 ਗੱਡੀਆਂ ਵਿਚ ਸਵਾਰ ਹੋ ਕੇ ਆਈ, ਜਿਸ ਵਿਚ ਕਰੀਬ 10 ਅਧਿਕਾਰੀ ਸ਼ਾਮਿਲ ਸਨ। ਟੀਮ ਵਲੋਂ ਪਿੰਡ ਵਿਖੇ ਹਰਚਰਨ ਸਿੰਘ ਭੁੱਲਰ ਦੇ 55 ਏਕੜ ਵਾਲੇ ਫਾਰਮ ਹਾਊਸ ਦੀ ਇਮਾਰਤ ਵਿਚ ਬਾਰੀਕੀ ਨਾਲ ਛਾਣਬੀਣ ਕੀਤੀ ਤੇ ਹਰੇਕ ਕਮਰੇ ਦਾ ਮੁਆਇਨਾ ਕਰਕੇ ਤਲਾਸ਼ੀ ਲਈ। ਸੀ.ਬੀ.ਆਈ. ਟੀਮ ਵਲੋਂ ਕੁਝ ਥਾਵਾਂ ’ਤੇ ਤਾਲੇ ਵੀ ਤੋੜੇ ਗਏ ਅਤੇ ਕਰੀਬ ਦੇਰ ਸ਼ਾਮ ਤੱਕ ਇਸ ਫਾਰਮ ਹਾਊਸ ਵਿਚ ਮੌਜੂਦ ਰਹੇ। ਪੱਤਰਕਾਰਾਂ ਨੂੰ ਛਾਪੇਮਾਰੀ ਤੋਂ ਬਾਅਦ ਸੀ.ਬੀ.ਆਈ. ਅਧਿਕਾਰੀ ਸੰਜੀਵ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੇ ਮੰਡ ਸ਼ੇਰੀਆਂ ਵਿਖੇ 55 ਏਕੜ ਜ਼ਮੀਨ ਵਿਚ ਬਣੇ ਫਾਰਮ ਹਾਊਸ ਦੀ ਜਾਂਚ ਕੀਤੀ ਗਈ ਹੈ ਜਿਥੋਂ ਕੁਝ ਵੀ ਹੱਥ ਨਹੀਂ ਲੱਗਿਆ। ਉਨ੍ਹਾਂ ਤੋਂ ਜਦੋਂ ਪੁੱਛਿਆ ਗਿਆ ਕਿ ਡੀ.ਆਈ.ਜੀ. ਭੁੱਲਰ ਦੀਆਂ ਹੋਰ ਕਿੰਨੀਆਂ ਜਾਇਦਾਦਾਂ ਦਾ ਸੀ.ਬੀ.ਆਈ. ਕੋਲ ਅੰਕੜਾ ਇਕੱਠਾ ਹੋਇਆ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਤਾਂ ਉੱਚ ਅਧਿਕਾਰੀ ਹੀ ਦੱਸ ਸਕਦੇ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ