JALANDHAR WEATHER

ਸੀ. ਬੀ. ਆਈ. ਵਲੋਂ ਮਾਛੀਵਾੜਾ ਨੇੜੇ ਭੁੱਲਰ ਫਾਰਮ ਦੀ ਰੇਡ ਤੋਂ ਪਹਿਲਾਂ ਹੀ ਸਾਮਾਨ ਗਾਇਬ

ਮਾਛੀਵਾੜਾ ਸਾਹਿਬ, 24 ਅਕਤੂਬਰ (ਮਨੋਜ ਕੁਮਾਰ)-ਅੱਜ ਸਵੇਰੇ ਕਰੀਬ 11 ਵਜੇ ਜਿਵੇਂ ਹੀ ਸੀ. ਬੀ. ਆਈ. ਦੀ ਟੀਮ ਮਾਛੀਵਾੜਾ ਨਜ਼ਦੀਕ ਪਿੰਡ ਮੰਡ ਸ਼ੇਰੀਆ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਦੇ 55 ਏਕੜ ਦੇ ਫਾਰਮ ਹਾਊਸ ਪੁੱਜੀ ਤਾਂ ਕਰੀਬ 5 ਘੰਟਿਆਂ ਦੀ ਛਾਣਬੀਣ ਤੋਂ ਬਾਅਦ ਇਹ ਸਾਹਮਣੇ ਨਿਕਲਿਆ ਕਿ ਇਸ ਫਾਰਮ ਵਿਚੋਂ ਰੇਡ ਤੋਂ ਪਹਿਲਾਂ ਹੀ ਭੁੱਲਰ ਸਾਹਿਬ ਦੇ ਚਹੇਤਿਆਂ ਨੇ ਟਰੈਕਟਰ ਟ੍ਰਾਲੀਆਂ ਸਮੇਤ ਫਾਰਮ ਹਾਊਸ ਵਿਚ ਪਿਆ ਉਹ ਹਰ ਸਾਮਾਨ ਗਾਇਬ ਕਰ ਦਿੱਤਾ, ਜੋ ਕਿ ਭੁੱਲਰ ਸਾਹਿਬ ਦੀ ਗ੍ਰਿਫਤਾਰੀ ਤੋਂ ਪਹਿਲਾਂ ਉਥੇ ਪਿਆ ਸੀ। ਹਾਲਾਂਕਿ ਇਹ ਕਿਸ ਨੇ ਗਾਇਬ ਕੀਤਾ, ਇਸ ਬਾਰੇ ਕਹਿਣਾ ਮੁਸ਼ਕਿਲ ਹੈ ਪਰ ਸੀ. ਬੀ. ਆਈ. ਦੇ ਅਧਿਕਾਰੀ ਨੇ ਗੱਲਬਾਤ ਵਿਚ ਕਿਹਾ ਕਿ ਇਹ ਸਾਰਾ ਕੁਝ ਨਜ਼ਦੀਕੀ ਵਿਅਕਤੀਆਂ ਦਾ ਕੰਮ ਹੈ ਪਰ ਜਾਂਚ ਵਿਚ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਇਸ ਫਾਰਮ ਉਤੇ ਕੌਣ-ਕੌਣ ਆਇਆ, ਸਭ ਜਾਂਚ ਵਿਚ ਸ਼ਾਮਿਲ ਹੋਵੇਗਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ