JALANDHAR WEATHER

ਸੜਕ ਹਾਦਸੇ 'ਚ ਨੌਜਵਾਨ ਦੀ ਮੌਤ

ਸੁਨਾਮ, ਊਧਮ ਸਿੰਘ ਵਾਲਾ, 24 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਦੇਰ ਰਾਤ ਸੰਗਰੂਰ-ਪਾਤੜਾਂ ਸੜਕ 'ਤੇ ਹੋਏ ਦਰਦਨਾਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਖਬਰ ਹੈ। ਪੁਲਿਸ ਚੌਕੀ ਮਹਿਲਾ ਚੌਕ ਦੇ ਸਹਾਇਕ ਥਾਣੇਦਾਰ ਰਵੇਲ ਸਿੰਘ ਨੇ ਦੱਸਿਆ ਕਿ ਸਮਰਜੀਤ ਸਿੰਘ ਨਾਂਅ ਦਾ ਇਕ ਨੌਜਵਾਨ ਆਪਣੇ ਇਕ ਹੋਰ ਸਾਥੀ ਨਾਲ ਨੇੜਲੇ ਪਿੰਡ ਖੇੜ੍ਹੀ ਤੋਂ ਪਿਕਅਪ 'ਚ ਪੋਲਟਰੀ ਫੀਡ ਭਰ ਕੇ ਪਾਤੜਾਂ ਜਾ ਰਿਹਾ ਸੀ ਕਿ ਬੀਤੀ ਦੇਰ ਰਾਤ ਕਰੀਬ ਸਾਢੇ ਕੁ ਦਸ ਵਜੇ ਜਿਵੇਂ ਹੀ ਉਹ ਪਿੰਡ ਮਹਿਲਾ ਅਤੇ ਮੌੜਾਂ ਵਿਚਕਾਰ ਮਾਨ ਫਿਲਿੰਗ ਸਟੇਸ਼ਨ ਨੇੜੇ ਪੁੱਜੇ ਤਾਂ ਅੱਗੇ ਜਾ ਰਹੇ ਇਕ ਟਰਾਲਾ ਚਾਲਕ ਨੇ ਕਿਸੇ ਕਾਰਨ ਟਰਾਲੇ ਦੀ ਇਕਦਮ ਬ੍ਰੇਕ ਮਾਰ ਦਿੱਤੀ ਅਤੇ ਪਿਕਅਪ ਜ਼ੋਰ ਨਾਲ ਟਰਾਲੇ ਵਿਚ ਜਾ ਵੱਜੀ, ਜਿਸ ਕਾਰਨ ਸਮਰਜੀਤ ਸਿੰਘ (32) ਪੁੱਤਰ ਮੁਨੀ ਲਾਲ ਵਾਸੀ ਪਿੰਡ ਰੌਣੀ ਥਾਣਾ ਬਖਸ਼ੀਵਾਲਾ (ਪਟਿਆਲਾ) ਦੀ ਮੌਕੇ ਉਤੇ ਹੀ ਮੌਤ ਹੋ ਗਈ ਜਦੋਂਕਿ ਉਸ ਦਾ ਸਾਥੀ ਗੁਲਜਾਰ ਸਿੰਘ ਵਾਸੀ ਡੇਰਾ ਕਲਿਆਣ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਸਹਾਇਕ ਥਾਣੇਦਾਰ ਰਵੇਲ ਸਿੰਘ ਨੇ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਪਿਕਅਪ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਬੜੀ ਮੁਸ਼ੱਕਤ ਤੋਂ ਬਾਅਦ ਮ੍ਰਿਤਕ ਸਮਰਜੀਤ ਸਿੰਘ ਦੀ ਲਾਸ਼ ਗੱਡੀ 'ਚੋਂ ਬਾਹਰ ਕੱਢੀ ਗਈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਅਣਪਛਾਤੇ ਟਰਾਲਾ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੋਸਟਮਾਰਟਮ ਉਪਰੰਤ ਮ੍ਰਿਤਕ ਦੀ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਜਾਵੇਗੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ