ਆਈ.ਐਸ.ਆਈ.ਐਸ. ਦੇ 2 ਕਾਰਕੁਨ ਤਿੰਨ ਦਿਨਾਂ ਦੀ ਪੁਲਿਸ ਹਿਰਾਸਤ 'ਚ ਭੇਜੇ
ਨਵੀਂ ਦਿੱਲੀ, 24 ਅਕਤੂਬਰ-ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਆਈ.ਐਸ.ਆਈ.ਐਸ. ਦੇ ਕਾਰਕੁਨਾਂ ਅਦਨਾਨ ਖਾਨ ਅਤੇ ਅਦਨਾਨ ਨੂੰ 3 ਦਿਨਾਂ ਦੀ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਹੈ। ਉਨ੍ਹਾਂ ਨੂੰ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਇਕ ਕਥਿਤ ਅੱਤਵਾਦੀ ਸਾਜ਼ਿਸ਼ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਇਹ ਦੋਸ਼ ਹੈ ਕਿ ਉਹ ਦੱਖਣੀ ਦਿੱਲੀ ਵਿਚ ਇਕ ਸ਼ਾਪਿੰਗ ਮਾਲ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਸਨ। ਪੁਲਿਸ ਦੇ ਅਨੁਸਾਰ, ਇਕ ਜਨਤਕ ਪਾਰਕ ਵੀ ਉਨ੍ਹਾਂ ਦੀ ਨਿਸ਼ਾਨੇ ਵਾਲੀ ਸੂਚੀ ਵਿਚ ਸੀ।
;
;
;
;
;
;
;
;