ਟਰੈਕਟਰ-ਟਰਾਲੇ ਨੂੰ ਲੱਗੀ ਅੱਗ, ਟਰਾਲਾ ਸੜ ਕੇ ਸਵਾਹ
ਗੁਰੂ ਹਰਸਹਾਏ, 24 ਅਕਤੂਬਰ (ਹਰਚਰਨ ਸਿੰਘ ਸੰਧੂ)-ਖੇਤਾਂ ਵਿਚ ਪਰਾਲੀ ਦੀ ਸਾਂਭ-ਸੰਭਾਲ ਨੂੰ ਲੈ ਕੇ ਕਿਸਾਨਾਂ ਵਲੋਂ ਵੱਡੇ ਪੱਧਰ ਉਤੇ ਉਪਰਾਲੇ ਕੀਤੇ ਜਾ ਰਹੇ ਹਨ, ਇਸੇ ਤਹਿਤ ਪਿੰਡ ਚੱਕ ਜਮੀਤ ਸਿੰਘ ਵਾਲਾ (ਮਿਸ਼ਰੀ ਵਾਲਾ) ਵਿਖੇ ਇਕ ਕਿਸਾਨ ਖੇਤਾਂ ਵਿਚੋਂ ਪਰਾਲੀ ਦੀਆਂ ਬਣੀਆਂ ਗੱਠਾਂ ਚੁੱਕ ਰਿਹਾ ਸੀ ਤਾਂ ਅਚਾਨਕ ਗੱਠਾ ਨਾਲ ਭਰੇ ਟਰੈਕਟਰ-ਟਰਾਲੇ ਨੂੰ ਅੱਗ ਲੱਗ ਗਈ, ਜਿਸ ਨਾਲ ਟਰਾਲੀ ਵਾਲੀਆਂ ਗੱਠਾਂ ਤਾਂ ਬੁਰੀ ਤਰ੍ਹਾਂ ਸੜ ਗਈਆਂ, ਨਾਲ ਹੀ ਟਰਾਲਾ ਵੀ ਸੜ ਗਿਆ। ਇਹ ਟਰੈਕਟਰ-ਟਰਾਲਾ ਪਿੰਡ ਮਾਦੀ ਕੇ ਕਿਸਾਨ ਜੋਗਿੰਦਰ ਸਿੰਘ ਨੇ ਕਿਰਾਏ ਉਤੇ ਲਿਆ ਸੀ ਜੋ ਕਿ ਖੇਤਾਂ ਵਿਚ ਬਣੀਆਂ ਗੱਠਾਂ ਚੁੱਕਣ ਦਾ ਕੰਮ ਕਰਦਾ ਸੀ। ਇਸ ਅੱਗ ਨਾਲ ਗੱਠਾਂ ਵਾਲੇ ਟਰੈਕਟਰ ਦਾ ਵੀ ਨੁਕਸਾਨ ਹੋਇਆ ਹੈ। ਦੇਰੀ ਨਾਲ ਪਹੁੰਚੀ ਫਾਈਰ ਬ੍ਰਿਗੇਡ ਕਾਰਨ ਕਾਫੀ ਨੁਕਸਾਨ ਹੋ ਗਿਆ ਦੱਸਿਆ ਜਾ ਰਿਹਾ ਹੈ।
;
;
;
;
;
;
;
;