JALANDHAR WEATHER

ਖਰਲ ਖ਼ੁਰਦ ਪਿੰਡ ਦੀ ਸਰਪੰਚੀ ਦੀਆਂ ਵੋਟਾਂ ਦੀ ਹੋਈ ਮੁੜ ਗਿਣਤੀ, ਗੁਰਪਾਲ ਕੌਰ 2 ਵੋਟਾਂ 'ਤੇ ਜੇਤੂ

ਚੌਲਾਂਗ, 24 ਅਕਤੂਬਰ (ਸੁਖਦੇਵ ਸਿੰਘ)-ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਦੇ ਆਦੇਸ਼ ਉਤੇ ਖਰਲ ਖ਼ੁਰਦ ਪਿੰਡ ਦੀ ਸਰਪੰਚੀ ਦੀਆਂ ਵੋਟਾਂ ਦੀ ਹੋਈ ਦੁਬਾਰਾ ਗਿਣਤੀ ਵਿਚ ਗੁਰਪਾਲ ਕੌਰ ਦੋ ਵੋਟਾਂ ਉਤੇ ਜੇਤੂ ਰਹੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ. ਡੀ. ਐਮ. ਪਰਮਪ੍ਰੀਤ ਸਿੰਘ ਨੇ ਗੁਰਪਾਲ ਕੌਰ ਨੂੰ ਜੇਤੂ ਕਰਾਰ ਦਿੱਤਾ। ਐਸ. ਡੀ. ਐਮ. ਦੇ ਰੀਡਰ ਸਰਬਜੀਤ ਸਿੰਘ ਨੇ ਦੱਸਿਆ ਕਿ ਗੁਰਪਾਲ ਕੌਰ ਨੇ ਵੋਟਾਂ ਦੀ ਗਿਣਤੀ ਸੰਬੰਧੀ ਮਾਣਯੋਗ ਹਾਈਕੋਰਟ ਵਿਚ ਕੇਸ ਕੀਤਾ ਸੀ, ਜਿਸ ਅਨੁਸਾਰ ਐਸ. ਡੀ. ਐਮ. ਦਫਤਰ ਟਾਂਡਾ ਵਿਖੇ ਅੱਜ ਵੋਟਾਂ ਦੀ ਦੁਬਾਰਾ ਗਿਣਤੀ ਹੋਈ ਹੈ। ਅੱਜ ਗਿਣਤੀ ਵਿਚ ਜੋ ਪਹਿਲਾਂ ਛੇ ਵੋਟਾਂ ਉਤੇ ਜੇਤੂ ਉਮੀਦਵਾਰ ਕਰਮਜੀਤ ਕੌਰ ਸਨ,  ਨੂੰ ਹਰਾ ਕੇ ਉਮੀਦਵਾਰ ਗੁਰਪਾਲ ਕੌਰ ਦੋ ਵੋਟਾਂ ਉਤੇ ਜੇਤੂ ਰਹੀ।

ਇਸ ਦੌਰਾਨ ਜੇਤੂ ਉਮੀਦਵਾਰ ਗੁਰਪਾਲ ਕੌਰ ਕਾਫਲੇ ਦੇ ਰੂਪ ਵਿਚ ਪਿੰਡ ਪਹੁੰਚੀ ਜਿਨ੍ਹਾਂ ਪਹਿਲਾਂ ਗੁਰਦੁਆਰਾ ਸਾਹਿਬ ਪਹੁੰਚ ਕੇ ਪ੍ਰਮਾਤਮਾ ਦਾ ਧੰਨਵਾਦ ਕੀਤਾ ਤੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਤੇ ਪਿੰਡ ਵਿਚ ਵਿਕਾਸ ਕਾਰਜ ਪਹਿਲ ਦੇ ਆਧਾਰ ਉਤੇ ਕੀਤੇ ਜਾਣਗੇ। ਇਸ ਮੌਕੇ ਚੇਅਰਮੈਨ ਪਰਮਵੀਰ ਸਿੰਘ ਬੈਂਸ, ਹਰਦੀਪ ਸਿੰਘ ਖਰਲ, ਬਲਰਾਜ ਚੌਹਾਨ, ਪਾਲੀ ਖਰਲ, ਹਰਪ੍ਰੀਤ ਸਿੰਘ, ਬੌਬੀ ਖਰਲ, ਡਾ. ਸੁਰਿੰਦਰ ਸਿੰਘ ਬਾਬਾ, ਜਸਪਾਲ ਸਿੰਘ ਬਿੱਲਾ, ਅਮਰਦੀਪ ਸਿੰਘ, ਜਗਤਾਰ ਸਿੰਘ ਲੱਡੂ, ਕਰਨ, ਸੰਨੀ, ਰਿੰਕੂ, ਰੋਮੀ, ਰਿੰਕਾ, ਗੁਰਦੇਵ ਸਿੰਘ, ਸੁਖਦੇਵ ਸਿੰਘ, ਗੱਗ, ਜਸ਼ਨ, ਦਰਸ਼ਨ ਕੌਰ, ਗੁਰਪ੍ਰੀਤ ਕੌਰ, ਮੀਨਾ ਰਾਣੀ, ਕਮਲਪ੍ਰੀਤ ਕੌਰ, ਜੋਤੀ ਆਦਿ ਹਾਜ਼ਰ ਸਨ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ