ਚੰਡੀਗੜ੍ਹ ਏਅਰਪੋਰਟ 'ਤੇ 26 ਅਕਤੂਬਰ ਤੋਂ ਸ਼ੁਰੂ ਹੋਵੇਗਾ ਰਨਵੇ ਦਾ ਮੇਨਟੀਨੈਂਸ ਕੰਮ
ਚੰਡੀਗੜ੍ਹ, 24 ਅਕਤੂਬਰ (ਕਪਿਲ ਵਧਵਾ)-ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਰਨਵੇ ਦੀ ਮੇਨਟੀਨੈਂਸ ਦਾ ਕੰਮ 26 ਅਕਤੂਬਰ ਤੋਂ ਸ਼ੁਰੂ ਹੋਵੇਗਾ ਜੋ ਕਿ 18 ਨਵੰਬਰ ਤੱਕ ਜਾਰੀ ਰਹੇਗਾ। ਹਾਲਾਂਕਿ ਇਸ ਦੌਰਾਨ ਏਅਰਪੋਰਟ ਪੂਰੀ ਤਰ੍ਹਾਂ ਬੰਦ ਨਹੀਂ ਹੋਵੇਗਾ।ਜਾਣਕਾਰੀ ਮੁਤਾਬਕ, ਮੇਂਟੀਨੈਂਸ ਦੇ ਕੰਮ ਨਾਲ ਨਾਲ ਹੀ ਉਡਾਣਾਂ ਵੀ ਚਲਦੀਆਂ ਰਹਿਣਗੀਆਂ। 26 ਅਕਤੂਬਰ ਤੋਂ 6 ਨਵੰਬਰ ਤੱਕ ਏਅਰਪੋਰਟ ‘ਤੇ ਹਰ ਰੋਜ਼ ਸਿਰਫ਼ ਸੱਤ ਘੰਟਿਆਂ ਲਈ ਹੀ ਫਲਾਈਟ ਆਪਰੇਸ਼ਨ ਹੋਣਗੇ, ਜਦਕਿ 7 ਨਵੰਬਰ ਤੋਂ 18 ਨਵੰਬਰ ਤੱਕ ਫਲਾਈਟਾਂ 18 ਘੰਟਿਆਂ ਤੱਕ ਚਲਦੀਆਂ ਰਹਿਣਗੀਆਂ।
ਏਅਰਪੋਰਟ ਪ੍ਰਬੰਧਕਾਂ ਵਲੋਂ ਦੱਸਿਆ ਗਿਆ ਕਿ ਇਹ ਕੰਮ ਰਨਵੇ ਦੀ ਸੁਰੱਖਿਆ ਅਤੇ ਭਵਿੱਖ ਦੀਆਂ ਉਡਾਣ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਕੀਤਾ ਜਾ ਰਿਹਾ ਹੈ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੀ ਉਡਾਣ ਤੋਂ ਪਹਿਲਾਂ ਏਅਰਲਾਈਨਜ਼ ਨਾਲ ਸਮੇਂ ਦੀ ਪੁਸ਼ਟੀ ਕਰ ਲੈਣ ਤਾਂ ਜੋ ਕਿਸੇ ਤਰ੍ਹਾਂ ਦੀ ਅਸੁਵਿਧਾ ਨਾ ਹੋਵੇ।
;
;
;
;
;
;
;
;