ਗਾਇਕ-ਸੰਗੀਤਕਾਰ ਸਚਿਨ ਸੰਘਵੀ 'ਤੇ ਕਥਿਤ ਜਿਨਸੀ ਸੋਸ਼ਲ ਦਾ ਮਾਮਲਾ ਦਰਜ
ਮੁੰਬਈ (ਮਹਾਰਾਸ਼ਟਰ) , 24 ਅਕਤੂਬਰ (ਏਐਨਆਈ): ਬਾਲੀਵੁੱਡ ਗਾਇਕ-ਸੰਗੀਤਕਾਰ ਸਚਿਨ ਸੰਘਵੀ 'ਤੇ ਕਥਿਤ ਜਿਨਸੀ ਸੋਸ਼ਲ ਦਾ ਮਾਮਲਾ ਦਰਜ ਕੀਤਾ ਗਿਆ ਹੈ । ਅਧਿਕਾਰੀਆਂ ਦੇ ਅਨੁਸਾਰ, ਇਕ ਮਹਿਲਾ ਗਾਇਕਾ ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਮੁੰਬਈ ਦੇ ਵਿਲੇ ਪਾਰਲੇ ਪੁਲਿਸ ਸਟੇਸ਼ਨ ਵਿਚ ਐਫ.ਆਈ.ਆਰ. ਦਰਜ ਕੀਤੀ ਗਈ ਹੈ।
ਆਪਣੀ ਸ਼ਿਕਾਇਤ ਵਿਚ, ਔਰਤ ਨੇ ਦੋਸ਼ ਲਗਾਇਆ ਕਿ ਸਚਿਨ ਸੰਘਵੀ ਨੇ ਉਸ ਨਾਲ ਵਿਆਹ ਕਰਨ ਅਤੇ ਉਸ ਦੇ ਕਰੀਅਰ ਨੂੰ ਅੱਗੇ ਵਧਾਉਣ ਵਿਚ ਮਦਦ ਕਰਨ ਦਾ ਵਾਅਦਾ ਕੀਤਾ ਸੀ, ਪਰ ਬਾਅਦ ਵਿਚ ਉਸ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ ਗਿਆ। ਸ਼ਿਕਾਇਤ ਦੇ ਅਨੁਸਾਰ, ਦੋਵੇਂ ਪਿਛਲੇ ਸਾਲ ਸੋਸ਼ਲ ਮੀਡੀਆ ਰਾਹੀਂ ਮਿਲੇ ਸਨ।
;
;
;
;
;
;
;
;