30,000 ਲੋਕਾਂ ਨਾਲ 1,500 ਕਰੋੜ ਰੁਪਏ ਦੀ ਧੋਖਾਧੜੀ
ਨਵੀਂ ਦਿੱਲੀ , 24 ਅਕਤੂਬਰ - ਗ੍ਰਹਿ ਮੰਤਰਾਲੇ ਦੇ ਸਾਈਬਰ ਵਿੰਗ ਨੇ ਆਨਲਾਈਨ ਨਿਵੇਸ਼ ਧੋਖਾਧੜੀ ਬਾਰੇ ਇਕ ਤਾਜ਼ਾ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਅਨੁਸਾਰ ਪਿਛਲੇ 6 ਮਹੀਨਿਆਂ ਵਿਚ ਭਾਰਤ ਵਿਚ 30,000 ਤੋਂ ਵੱਧ ਲੋਕਾਂ ਨਾਲ ਨਿਵੇਸ਼ ਦੇ ਨਾਂਅ 'ਤੇ 1,500 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ। ਜ਼ਿਆਦਾਤਰ ਪੀੜਤ 30 ਤੋਂ 60 ਸਾਲ ਦੀ ਉਮਰ ਦੇ ਵਿਚਕਾਰ ਸਨ। ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਵਿਚੋਂ 65 ਪ੍ਰਤੀਸ਼ਤ ਮਾਮਲੇ ਬੰਗਲੁਰੂ, ਦਿੱਲੀ-ਐਨ.ਸੀ.ਆਰ. ਅਤੇ ਹੈਦਰਾਬਾਦ ਵਿਚ ਹੋਏ।
ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਦੇ ਅਨੁਸਾਰ, ਬੰਗਲੁਰੂ ਨੂੰ ਸਭ ਤੋਂ ਵੱਧ ਵਿੱਤੀ ਨੁਕਸਾਨ ਹੋਇਆ, ਜੋ ਕੁੱਲ ਨੁਕਸਾਨ ਦਾ ਇਕ ਚੌਥਾਈ (26.38 ਪ੍ਰਤੀਸ਼ਤ) ਹੈ। ਰਿਪੋਰਟ ਦਾ ਇਕ ਹੋਰ ਮਹੱਤਵਪੂਰਨ ਨਤੀਜਾ ਇਹ ਹੈ ਕਿ ਘੁਟਾਲੇ ਪਲੇਟਫਾਰਮਾਂ ਦੀ ਸਭ ਤੋਂ ਵੱਡੀ ਸ਼੍ਰੇਣੀ "ਹੋਰ" ਹੈ, ਜੋ ਸਾਰੇ ਮਾਮਲਿਆਂ ਦਾ 41.87 ਪ੍ਰਤੀਸ਼ਤ ਹੈ। ਇਸ ਦਾ ਮਤਲਬ ਹੈ ਕਿ ਘੁਟਾਲੇ ਵੱਖ-ਵੱਖ ਪਲੇਟਫਾਰਮਾਂ 'ਤੇ ਕੀਤੇ ਜਾ ਰਹੇ ਹਨ ਜਿਨ੍ਹਾਂ ਦੀ ਸਪੱਸ਼ਟ ਤੌਰ 'ਤੇ ਪਛਾਣ ਨਹੀਂ ਕੀਤੀ ਗਈ ਹੈ।
;
;
;
;
;
;
;
;