JALANDHAR WEATHER

ਸਸਪੈਂਡ ਡੀ. ਆਈ. ਜੀ. ਭੁੱਲਰ ਦੇ ਮਾਛੀਵਾੜਾ ਨੇੜੇ ਫਾਰਮ ’ਤੇ ਸੀ.ਬੀ.ਆਈ ਦਾ ਛਾਪਾ, ਫਿਲਹਾਲ ਜਾਂਚ ਜਾਰੀ

ਮਾਛੀਵਾੜਾ ਸਾਹਿਬ, (ਲੁਧਿਆਣਾ), 24 ਅਕਤੂਬਰ (ਮਨੋਜ ਕੁਮਾਰ)- ਸੀ. ਬੀ. ਆਈ. ਦੀ ਸਪੈਸ਼ਲ ਟੀਮ ਨੇ ਅੱਜ ਸਵੇਰੇ 11 ਵਜੇ ਮਾਛੀਵਾੜਾ ਨਜ਼ਦੀਕ ਪਿੰਡ ਮੰਡ ਸ਼ੇਰਪੁਰ ਵਿਖੇ ਦਰਿਆ ਕਿਨਾਰੇ 45 ਏਕੜ ਵਿਚ ਬਣੇ ਡੀ.ਆਈ.ਜੀ. ਭੁੱਲਰ ਦੇ ਫਾਰਮ ਹਾਊਸ ’ਤੇ ਛਾਪਾ ਮਾਰਿਆ। ਸੀ. ਬੀ. ਆਈ. ਦੀ ਇਸ ਟੀਮ ਵਿਚ ਇੰਸਪੈਕਟਰ ਪੱਧਰ ਦਾ ਅਧਿਕਾਰੀ ਤੇ ਕਰੀਬ 6-7 ਮੁਲਾਜ਼ਮ ਸ਼ਾਮਿਲ ਹਨ। ਹਾਲਾਂਕਿ ਫਾਰਮ ਹਾਊਸ ਦੇ ਮੁੱਖ ਗੇਟ ਨੂੰ ਤਾਲਾ ਲੱਗਿਆ ਹੋਇਆ ਹੈ ਤੇ ਟੀਮ ਫਿਲਹਾਲ ਛਾਣਬੀਣ ਕਰ ਰਹੀ ਹੈ ਤੇ ਹੋ ਸਕਦਾ ਹੈ ਕਿ ਇਸ ਮਾਮਲੇ ਵਿਚ ਕੋਈ ਨਵਾਂ ਮਾਮਲਾ ਦਰਜ ਹੋਵੇ। ਇਸ ਫਾਰਮ ਹਾਊਸ ਨਾਲ 45 ਏਕੜ ਦੀ ਜ਼ਮੀਨ ਦਾ ਟੱਕ ਦੱਸਿਆ ਜਾ ਰਿਹਾ ਹੈ ਤੇ ਦਿਲਚਸਪ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਗ੍ਰਿਫ਼ਤਾਰੀ ਤੋਂ ਇਕ ਦਿਨ ਪਹਿਲਾਂ ਖੁਦ ਡੀ. ਆਈ. ਜੀ. ਭੁੱਲਰ ਨੇ ਫ਼ਸਲ ਦੀ ਵਾਢੀ ਆਪਣੀ ਦੇਖ ਰੇਖ ਵਿਚ ਕਰਵਾਈ ਤੇ ਉਹ ਅਕਸਰ ਇਥੇ ਆਉਂਦੇ ਰਹਿੰਦੇ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ