ਬੱਚਾ ਹੋਣ ਤੋਂ ਬਾਅਦ ਔਰਤ ਦੀ ਵਿਗੜੀ ਹਾਲਤ,ਹੋਈ ਮੌਤ-ਪਰਿਵਾਰ ਨੇ ਦਿੱਤਾ ਧਰਨਾ
ਬਟਾਲਾ, (ਗੁਰਦਾਸਪੁਰ), 24 ਅਕਤੂਬਰ (ਹਰਦੇਵ ਸਿੰਘ ਸੰਧੂ)- ਅੱਜ ਬਟਾਲਾ ਦੇ ਇਕ ਨਿੱਜੀ ਹਸਪਤਾਲ ਵਿਚ ਔਰਤ ਦੇ ਬੱਚਾ ਹੋਣ ਤੋਂ ਬਾਅਦ ਹਾਲਤ ਗੰਭੀਰ ਹੋਣ ਕਰਕੇ ਉਸਦੀ ਮੌਤ ਹੋ ਗਈ, ਜਿਸ ਨੂੰ ਲੈ ਕੇ ਮ੍ਰਿਤਕਾ ਦੇ ਪਰਿਵਾਰ ਨੇ ਰੋਸ ਵਜੋਂ ਹਸਪਤਾਲ ਦੇ ਖ਼ਿਲਾਫ਼ ਧਰਨਾ ਦਿੱਤਾ ਤੇ ਚੱਕਾ ਜਾਮ ਕੀਤਾ। ਇਸ ਬਾਰੇ ਮ੍ਰਿਤਕ ਰੋਜੀ ਪਤਨੀ ਸੂਰਜ ਮਸੀਹ ਵਾਸੀ ਪਿੰਡ ਅਹਿਮਦਾਬਾਦ ਦੇ ਪਿਤਾ ਕਸ਼ਮੀਰ ਮਸੀਹ ਨੇ ਦੱਸਿਆ ਕਿ ਉਸ ਦੀ ਬੇਟੀ ਦੇ ਪਹਿਲਾ ਬੱਚਾ ਹੋਣ ਕਰ ਕੇ ਬਟਾਲਾ ਦੇ ਗੁਰਦਾਸਪੁਰ ਰੋਡ 'ਤੇ ਪੈਂਦੇ ਇਕ ਨਿੱਜੀ ਹਸਪਤਾਲ ਵਿਚ ਕੇਸ ਕੀਤਾ ਗਿਆ। ਆਪ੍ਰੇਸ਼ਨ ਤੋਂ ਬਾਅਦ ਉਸ ਦੀ ਲੜਕੀ ਦੀ ਹਾਲਤ ਵਿਗੜਨ 'ਤੇ ਉਥੋਂ ਦੇ ਡਾਕਟਰ ਨੇ ਉਸ ਨੂੰ ਬਟਾਲਾ ਦੇ ਇਕ ਹੋਰ ਵੱਡੇ ਨਿੱਜੀ ਹਸਪਤਾਲ 'ਚ ਭੇਜ ਦਿੱਤਾ, ਜਿਥੇ ਡਾਕਟਰਾਂ ਨੇ ਰੋਜੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਉਹਨਾਂ ਕਿਹਾ ਕਿ ਉਹ ਇਨਸਾਫ਼ ਮਿਲਣ ਤੱਕ ਧਰਨਾ ਜਾਰੀ ਰੱਖਣਗੇ।
;
;
;
;
;
;
;
;
;