JALANDHAR WEATHER

ਜਗਜੋਤ ਸਿੰਘ ਸੋਢੀ ਨੇ ਕੈਨੇਡੀਅਨ ਆਰਮੀ 'ਚ ਦੂਜੇ ਲੈਫਟੀਨੈਂਟ ਵਜੋਂ ਕੀਤਾ ਜੁਆਇਨ

ਗੁਰੂ ਹਰ ਸਹਾਏ, ਫਿਰੋਜ਼ਪੁਰ, 25 ਅਕਤੂਬਰ (ਹਰਚਰਨ ਸਿੰਘ ਸੰਧੂ)-ਪੰਜਾਬੀ ਜਿਥੇ ਵੀ ਗਏ, ਉਨ੍ਹਾਂ ਨੇ ਆਪਣੀ ਮਿਹਨਤ ਮੁਸ਼ੱਕਤ ਨਾਲ ਹਰ ਬੁਲੰਦੀ ਨੂੰ ਛੂਹਿਆ ਹੈ। ਇਸੇ ਤਰ੍ਹਾਂ ਹੀ ਗੁਰੂ ਹਰ ਸਹਾਏ ਦੇ ਆਮ ਪਰਿਵਾਰ ਸੁਖਚੈਨ ਸਿੰਘ ਸੋਢੀ ਏ. ਸੀ. ਰਿਪੇਅਰ ਕਰਨ ਵਾਲੇ ਦੇ ਬੇਟੇ ਜਗਜੋਤ ਸਿੰਘ ਸੋਢੀ ਗੁਰੂ ਹਰ ਸਹਾਏ ਨੇ ਕੈਨੇਡੀਅਨ ਆਰਮੀ ਵਿਚ ਬਤੌਰ ਦੂਜਾ ਲੈਫਟੀਨੈਂਟ ਵਜੋਂ ਜੁਆਇਨ ਕੀਤਾ ਹੈ। ਕੈਨੇਡਾ ਵਿਚ ਇੰਨੀ ਵੱਡੀ ਪੋਸਟ ਮਿਲਣਾ ਗੁਰੂ ਹਰ ਸਹਾਏ ਇਲਾਕੇ ਲਈ ਬਹੁਤ ਮਾਣ‌ ਵਾਲੀ ਗੱਲ ਹੈ। ਜਗਜੋਤ ਸਿੰਘ ਦੇ ਚਾਚੇ ਰਚਿਤ ਸੋਢੀ ਨੇ ਦੱਸਿਆ ਕਿ ਜਗਜੋਤ ਉਥੋਂ ਦਾ ਪੱਕਾ ਨਾਗਰਿਕ ਹੈ ਜੋ ਕਿ ਆਪਣੇ ਪਰਿਵਾਰ ਨਾਲ ਪਿਛਲੇ 5 ਸਾਲਾਂ ਤੋਂ ਕੈਨੇਡਾ ਵਿਖੇ ਰਹਿ ਰਿਹਾ ਹੈ। ਕੈਨੇਡੀਅਨ ਆਰਮੀ ਵਿਚ ਸਫਲਤਾ ਹਾਸਲ ਕਰਨ ਉਤੇ ਪਰਿਵਾਰ ਨੂੰ ਚੁਫੇਰਿਓਂ ਵਧਾਈਆਂ ਮਿਲ ਰਹੀਆਂ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ