ਪਰਾਲੀ ਦੀਆਂ ਗੱਠਾਂ ਲੈ ਜਾ ਰਹੀ ਟਰਾਲੀ ਨੂੰ ਲੱਗੀ ਭਿਆਨਕ ਅੱਗ
ਮਾਛੀਵਾੜਾ ਸਾਹਿਬ, 25 ਅਕਤੂਬਰ (ਮਨੋਜ ਕੁਮਾਰ)- ਮਾਛੀਵਾੜਾ ਤੋਂ ਮਹਿਜ਼ ਕੁਝ ਮਿੰਟਾਂ ਦੀ ਦੂਰੀ ’ਤੇ ਪੈਂਦੇ ਪਿੰਡ ਫਤਹਿਗੜ ਜੱਟਾਂ ਤੋਂ ਬੂਥਗੜ ਜਾਂਦੀ ਸੜਕ ’ਤੇ ਉਸ ਸਮੇਂ ਭਿਆਨਕ ਮੰਜ਼ਰ ਦੇਖਣ ਨੂੰ ਮਿਲਿਆ, ਜਦੋਂ ਪਰਾਲੀ ਦੀਆਂ ਗੱਠਾਂ ਲੱਦ ਕੇ ਆਪਣੇ ਯਾਰਡ ਵਿਚ ਜਾ ਰਹੀ ਟਰਾਲੀ ਨੂੰ ਅਚਾਨਕ ਲੱਗ ਗਈ। ਮੌਕੇ ’ਤੇ ਇਕੱਤਰ ਹੋਏ ਪਿੰਡ ਵਾਸੀਆਂ ਨੇ ਹਿੰਮਤ ਦਿਖਾਉਂਦੇ ਹੋਏ ਨਾ ਸਿਰਫ਼ ਟਰਾਲੀ ਚਾਲਕ ਦੀ ਜਾਨ ਬਚਾਈ ਬਲਕਿ ਸੜਕ ਦੇ ਦੋਵੇਂ ਪਾਸੇ ਖੜੀ ਪੱਕੀ ਫ਼ਸਲ ਨੂੰ ਅੱਗ ਦੀਆਂ ਲਪਟਾਂ ਤੋਂ ਵੀ ਬਚਾਇਆ। ਕਾਫ਼ੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ ਗਿਆ। ਇਹ ਟਰਾਲੀ ਬਲਜੀਤ ਸਿੰਘ, ਜੋ ਕਿ ਪਰਾਲੀ ਇੱਕਠਾ ਕਰਨ ਦਾ ਵਪਾਰ ਕਰਦੇ ਹਨ, ਦੇ ਯਾਰਡ ਵਿਚ ਜਾ ਰਹੀ ਸੀ।
;
;
;
;
;
;
;
;