ਔਰੰਗਾਬਾਦ' ਰੇਲਵੇ ਸਟੇਸ਼ਨ ਦਾ ਨਾਮ ਬਦਲ ਕੇ ਰੱਖਿਆ ਗਿਆ 'ਛਤਰਪਤੀ ਸੰਭਾਜੀਨਗਰ' ਰੇਲਵੇ ਸਟੇਸ਼ਨ - ਦੱਖਣੀ ਮੱਧ ਰੇਲਵੇ
ਨਾਂਦੇੜ (ਮਹਾਰਾਸ਼ਟਰ), 26 ਅਕਤੂਬਰ - ਦੱਖਣੀ ਮੱਧ ਰੇਲਵੇ ਅਨੁਸਾਰ ਮਹਾਰਾਸ਼ਟਰ ਦੇ ਇਤਿਹਾਸਕ ਔਰੰਗਾਬਾਦ ਰੇਲਵੇ ਸਟੇਸ਼ਨ ਦਾ ਨਾਮ ਹੁਣ ਅਧਿਕਾਰਤ ਤੌਰ 'ਤੇ ਛਤਰਪਤੀ ਸੰਭਾਜੀਨਗਰ ਰੇਲਵੇ ਸਟੇਸ਼ਨ ਰੱਖ ਦਿੱਤਾ ਗਿਆ ਹੈ। ਇਹ ਫ਼ੈਸਲਾ ਦੱਖਣੀ ਮੱਧ ਰੇਲਵੇ ਦੇ ਨਾਂਦੇੜ ਡਿਵੀਜ਼ਨ ਦੇ ਅਧੀਨ ਅਧਿਕਾਰਤ ਅਧਿਕਾਰੀਆਂ ਦੀ ਪ੍ਰਵਾਨਗੀ ਤੋਂ ਬਾਅਦ ਲਾਗੂ ਹੋਇਆ। ਸਟੇਸ਼ਨ ਦਾ ਨਵਾਂ ਕੋਡ 'ਸੀਪੀਐਸਐਨ' ਵਜੋਂ ਨਿਰਧਾਰਤ ਕੀਤਾ ਗਿਆ ਹੈ।
15 ਅਕਤੂਬਰ, 2025 ਨੂੰ ਮਹਾਰਾਸ਼ਟਰ ਸਰਕਾਰ ਨੇ ਜਾਰੀ ਇੱਕ ਗਜ਼ਟ ਨੋਟੀਫਿਕੇਸ਼ਨ ਵਿਚ ਇਸ ਬਦਲਾਅ ਨੂੰ ਮਨਜ਼ੂਰੀ ਦੇ ਦਿੱਤੀ। ਭਾਰਤੀ ਰੇਲਵੇ ਨੇ ਹੁਣ ਇਸ ਨੂੰ ਰਸਮੀ ਤੌਰ 'ਤੇ ਲਾਗੂ ਕਰ ਦਿੱਤਾ ਹੈ। ਸਾਰੀਆਂ ਰੇਲਵੇ ਜਾਣਕਾਰੀਆਂ, ਟਿਕਟ ਬੁਕਿੰਗ ਪ੍ਰਣਾਲੀਆਂ, ਸਟੇਸ਼ਨ ਬੋਰਡਾਂ ਅਤੇ ਘੋਸ਼ਣਾਵਾਂ ਵਿਚ ਸਟੇਸ਼ਨ ਦਾ ਨਾਮ "ਛਤਰਪਤੀ ਸੰਭਾਜੀਨਗਰ" ਵਜੋਂ ਦਿਖਾਈ ਦੇਵੇਗਾ।
;
;
;
;
;
;
;
;