ਚੋਣ ਕਮਿਸ਼ਨ ਐਸ.ਆਈ.ਆਰ.ਨੂੰ ਲੈ ਕੇ ਅੱਜ ਕਰੇਗਾ ਪ੍ਰੈਸ ਕਾਨਫ਼ਰੰਸ
ਨਵੀਂ ਦਿੱਲੀ, ਅਕਤੂਬਰ- ਚੋਣ ਕਮਿਸ਼ਨ ਅੱਜ ਸ਼ਾਮ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਸੰਬੰਧੀ ਪ੍ਰੈਸ ਕਾਨਫ਼ਰੰਸ ਕਰੇਗਾ। ਇਸ ਦੌਰਾਨ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ, ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਅਤੇ ਵਿਵੇਕ ਜੋਸ਼ੀ ਦੇਸ਼ ਭਰ ਵਿਚ ਐਸ.ਆਈ.ਆਰ. ਦੀਆਂ ਤਾਰੀਖ਼ਾ ਦਾ ਐਲਾਨ ਕਰਨਗੇ।
ਦਰਅਸਲ ਚੋਣ ਕਮਿਸ਼ਨ ਅਗਲੇ ਹਫ਼ਤੇ ਦੇਸ਼ ਭਰ ਵਿਚ ਐਸ.ਆਈ.ਆਰ. ਸ਼ੁਰੂ ਕਰ ਸਕਦਾ ਹੈ। ਇਹ 10-15 ਰਾਜਾਂ ਨਾਲ ਸ਼ੁਰੂ ਹੋਵੇਗਾ। ਐਸ.ਆਈ.ਆਰ. ਪਹਿਲਾਂ ਉਨ੍ਹਾਂ ਰਾਜਾਂ ਵਿਚ ਕਰਵਾਇਆ ਜਾਵੇਗਾ, ਜਿਥੇ ਅਗਲੇ ਸਾਲ ਦੇ ਅੰਦਰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। 2026 ਵਿਚ ਅਸਾਮ, ਤਾਮਿਲਨਾਡੂ, ਪੁਡੂਚੇਰੀ, ਕੇਰਲ ਅਤੇ ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
ਚੋਣ ਕਮਿਸ਼ਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਐਸ.ਆਈ.ਆਰ.ਹੁਣ ਉਨ੍ਹਾਂ ਰਾਜਾਂ ਵਿਚ ਨਹੀਂ ਕਰਵਾਇਆ ਜਾਵੇਗਾ, ਜਿਥੇ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਹੋਣੀਆਂ ਹਨ। ਇਹ ਇਸ ਲਈ ਹੈ ਕਿਉਂਕਿ ਹੇਠਲੇ ਪੱਧਰ ਦੇ ਕਰਮਚਾਰੀ ਉਨ੍ਹਾਂ ਚੋਣਾਂ ਵਿਚ ਰੁੱਝੇ ਹੋਣਗੇ ਅਤੇ ਐਸ.ਆਈ.ਆਰ. ਲਈ ਸਮਾਂ ਨਹੀਂ ਕੱਢ ਸਕਣਗੇ। ਐਸ.ਆਈ.ਆਰ. ਚੋਣਾਂ ਤੋਂ ਬਾਅਦ ਇਨ੍ਹਾਂ ਰਾਜਾਂ ਵਿਚ ਕੀਤਾ ਜਾਵੇਗਾ।
;
;
;
;
;
;
;