ਸ਼੍ਰੇਅਸ ਅਈਅਰ ਦੀ ਸੱਟ ਗੰਭੀਰ, ਆਈ.ਸੀ.ਯੂ. ’ਚ ਭਰਤੀ
ਸਿਡਨੀ/ਨਵੀਂ ਦਿੱਲੀ, 27 ਅਕਤੂਬਰ - ਭਾਰਤ ਦੇ ਇਕ ਰੋਜ਼ਾ ਉਪ-ਕਪਤਾਨ ਸ਼੍ਰੇਅਸ ਅਈਅਰ ਨੂੰ ਆਸਟ੍ਰੇਲੀਆ ਵਿਰੁੱਧ ਤੀਜੇ ਮੈਚ ਦੌਰਾਨ ਪੱਸਲੀ ਵਿਚ ਲੱਗੀ ਸੱਟ ਕਾਰਨ ਅੰਦਰੂਨੀ ਖੂਨ ਵਹਿਣ ਤੋਂ ਬਾਅਦ ਸਿਡਨੀ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਅਤੇ ਇਸ ਸਮੇਂ ਉਹ ਇੰਟੈਂਸਿਵ ਕੇਅਰ ਯੂਨਿਟ (ਆਈ.ਸੀ.ਯੂ.) ਵਿਚ ਹਨ।
ਅਈਅਰ, ਜਿਸ ਨੇ ਐਲੇਕਸ ਕੈਰੀ ਨੂੰ ਆਊਟ ਕਰਨ ਲਈ ਬੈਕਵਰਡ ਪੁਆਇੰਟ ਤੋਂ ਪਿਛੇ ਵੱਲ ਦੌੜਦੇ ਹੋਏ ਇਕ ਸ਼ਾਨਦਾਰ ਕੈਚ ਲਿਆ ਸੀ, ਨੂੰ ਇਸ ਪ੍ਰਕਿਰਿਆ ਦੌਰਾਨ ਉਸ ਦੀ ਖੱਬੀ ਪੱਸਲੀ ਵਿਚ ਸੱਟ ਲੱਗ ਗਈ ਅਤੇ ਸ਼ਨੀਵਾਰ ਨੂੰ ਡ੍ਰੈਸਿੰਗ ਰੂਮ ਵਾਪਸ ਆਉਣ ਤੋਂ ਤੁਰੰਤ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ।
ਡਰੈਸਿੰਗ ਰੂਮ ਵਿਚ ਵਾਪਸ ਆਉਣ 'ਤੇ ਅਈਅਰ ਦੇ ਮਹੱਤਵਪੂਰਨ ਮਾਪਦੰਡਾਂ ਵਿਚ ਉਤਰਾਅ-ਚੜ੍ਹਾਅ ਆਉਣ ਤੋਂ ਬਾਅਦ ਬੀ.ਸੀ.ਸੀ.ਆਈ. ਦੀ ਮੈਡੀਕਲ ਟੀਮ ਨੇ ਤੇਜ਼ੀ ਨਾਲ ਕਾਰਵਾਈ ਕੀਤੀ।
ਜਾਣਕਾਰੀ ਅਨੁਸਾਰ ਸ਼ੁਰੂ ਵਿਚ ਅਈਅਰ ਦੇ ਲਗਭਗ ਤਿੰਨ ਹਫ਼ਤਿਆਂ ਲਈ ਖੇਡ ਤੋਂ ਬਾਹਰ ਰਹਿਣ ਦੀ ਉਮੀਦ ਸੀ, ਪਰ ਹੁਣ ਰਿਕਵਰੀ ਦੀ ਮਿਆਦ ਲੰਬੀ ਹੋ ਸਕਦੀ ਹੈ।
31 ਸਾਲਾ ਖਿਡਾਰੀ ਦੇ ਭਾਰਤ ਵਾਪਸ ਯਾਤਰਾ ਕਰਨ ਲਈ ਫਿੱਟ ਘੋਸ਼ਿਤ ਕੀਤੇ ਜਾਣ ਤੋਂ ਪਹਿਲਾਂ ਘੱਟੋ-ਘੱਟ ਇਕ ਹਫ਼ਤੇ ਲਈ ਸਿਡਨੀ ਹਸਪਤਾਲ ਵਿਚ ਰਹਿਣ ਦੀ ਉਮੀਦ ਹੈ।
;
;
;
;
;
;
;