JALANDHAR WEATHER

12 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਚਲਾਇਆ ਜਾਵੇਗਾ ਐਸਆਈਆਰ ਦਾ ਦੂਜਾ ਪੜਾਅ - ਮੁੱਖ ਚੋਣ ਕਮਿਸ਼ਨਰ

ਨਵੀਂ ਦਿੱਲੀ, 27 ਅਕਤੂਬਰ - ਪ੍ਰੈੱਸ ਕਾਨਫ਼ਰੰਸ ਦੌਰਾਨ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਕਿਹਾ, "... ਬਿਹਾਰ 'ਚ ਐਸ.ਆਈ.ਆਰ. (ਵਿਸ਼ੇਸ਼ ਤੀਬਰ ਸੋਧ) ਪ੍ਰਕਿਰਿਆ ਸਫ਼ਲ ਰਹੀ ਹੈ। ਬਿਹਾਰ ਦੇ ਲੋਕਾਂ ਨੇ ਐਸ.ਆਈ.ਆਰ. 'ਚ ਭਾਗੀਦਾਰੀ ਨਿਭਾਈ, ਐਸਆਈਆਰ ਦਾ ਦੂਜਾ ਪੜਾਅ 12 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਚਲਾਇਆ ਜਾਵੇਗਾ।" "...ਉਨ੍ਹਾਂ ਸਾਰੇ ਰਾਜਾਂ ਦੀ ਵੋਟਰ ਸੂਚੀ ਜਿਥੇ ਐਸਆਈਆਰ ਕੀਤਾ ਜਾਵੇਗਾ, ਅੱਜ ਰਾਤ 12 ਵਜੇ ਫ੍ਰੀਜ਼ ਕਰ ਦਿੱਤਾ ਜਾਵੇਗੀ। ਉਸ ਸੂਚੀ ਦੇ ਸਾਰੇ ਵੋਟਰਾਂ ਨੂੰ ਬੀਐਲਓਜ਼ ਦੁਆਰਾ ਵਿਲੱਖਣ ਗਣਨਾ ਫਾਰਮ ਦਿੱਤੇ ਜਾਣਗੇ। ਇਨ੍ਹਾਂ ਗਣਨਾ ਫਾਰਮਾਂ ਵਿਚ ਮੌਜੂਦਾ ਵੋਟਰ ਸੂਚੀ ਤੋਂ ਸਾਰੇ ਜ਼ਰੂਰੀ ਵੇਰਵੇ ਹੋਣਗੇ। ਬੀਐਲਓਜ਼ ਦੁਆਰਾ ਮੌਜੂਦਾ ਵੋਟਰਾਂ ਨੂੰ ਫਾਰਮ ਵੰਡਣਾ ਸ਼ੁਰੂ ਕਰਨ ਤੋਂ ਬਾਅਦ, ਉਹ ਸਾਰੇ ਜਿਨ੍ਹਾਂ ਦੇ ਨਾਮ ਗਣਨਾ ਫਾਰਮਾਂ ਵਿਚ ਹਨ, ਇਹ ਮੇਲ ਕਰਨ ਦੀ ਕੋਸ਼ਿਸ਼ ਕਰਨਗੇ ਕਿ ਕੀ ਉਨ੍ਹਾਂ ਦੇ ਨਾਮ 2003 ਦੀ ਵੋਟਰ ਸੂਚੀ ਵਿਚ ਸਨ। ਜੇਕਰ ਹਾਂ, ਤਾਂ ਉਨ੍ਹਾਂ ਨੂੰ ਕੋਈ ਵਾਧੂ ਦਸਤਾਵੇਜ਼ ਜਮ੍ਹਾ ਕਰਨ ਦੀ ਲੋੜ ਨਹੀਂ ਹੈ। ਜੇਕਰ ਉਨ੍ਹਾਂ ਦੇ ਨਾਮ ਨਹੀਂ, ਪਰ ਉਨ੍ਹਾਂ ਦੇ ਮਾਪਿਆਂ ਦੇ ਨਾਮ ਸੂਚੀ ਵਿਚ ਸਨ, ਤਾਂ ਉਨ੍ਹਾਂ ਨੂੰ ਵੀ ਕੋਈ ਵਾਧੂ ਦਸਤਾਵੇਜ਼ ਜਮ੍ਹਾ ਕਰਨ ਦੀ ਲੋੜ ਨਹੀਂ ਹੈ...2002 ਤੋਂ 2004 ਤੱਕ ਐਸਆਈਆਰ ਦੀ ਵੋਟਰ ਸੂਚੀ http://voters.eci.gov.in 'ਤੇ ਕਿਸੇ ਵੀ ਵਿਅਕਤੀ ਦੁਆਰਾ ਦੇਖੀ ਜਾ ਸਕਦੀ ਹੈ ਅਤੇ ਉਹ ਖੁਦ ਮੇਲ ਕਰ ਸਕਦੇ ਹਨ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ