JALANDHAR WEATHER

ਅਕੀਲ ਅਖ਼ਤਰ ਮੌਤ ਮਾਮਲਾ- ਪੁਲਿਸ ਨੇ ਮੋਬਾਇਲ ਕੀਤਾ ਬਰਾਮਦ

ਪੰਚਕੁਲਾ, 28 ਅਕਤੂਬਰ (ਊਮਾ ਕਪਿਲ)- ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਦੇ ਪੁੱਤਰ ਦੀ ਮੌਤ ਮਾਮਲੇ ਵਿਚ ਮੌਤ ਦੇ 12 ਦਿਨ ਬਾਅਦ ਐਸ.ਆਈ.ਟੀ. ਨੇ ਅਕੀਲ ਅਖ਼ਤਰ ਦਾ ਮੋਬਾਇਲ ਬਰਾਮਦ ਕੀਤਾ ਹੈ, ਜਿਸ ਤੋਂ ਉਸ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਸੀ। ਅਕੀਲ ਅਖ਼ਤਰ ਦਾ ਲੈਪਟਾਪ ਵੀ ਅੱਜ ਐਸ.ਆਈ.ਟੀ. ਨੂੰ ਬਰਾਮਦ ਹੋਇਆ ਹੈ ਤੇ ਇਸ ਦੇ ਨਾਲ ਹੀ ਅਕੀਲ ਅਖ਼ਤਰ ਦੇ ਘਰ ਦੀ ਤਲਾਸ਼ੀ ਲਗਭਗ ਪੂਰੀ ਹੋ ਗਈ ਹੈ। ਪੁਲਿਸ ਜਲਦੀ ਹੀ ਮੋਬਾਈਲ ਅਤੇ ਲੈਪਟਾਪ ਨੂੰ ਫੋਰੈਂਸਿਕ ਜਾਂਚ ਲਈ ਭੇਜੇਗੀ।


ਫੋਰੈਂਸਿਕ ਜਾਂਚ ਵਿਚ ਇਹ ਸਾਫ਼ ਹੋ ਜਾਵੇਗਾ ਕਿ ਅਕੀਲ ਅਖ਼ਤਰ ਦੇ ਮੋਬਾਈਲ ਅਤੇ ਲੈਪਟਾਪ ਨਾਲ ਕੋਈ ਛੇੜਛਾੜ ਹੋਈ ਸੀ ਜਾਂ ਨਹੀਂ।ਇਸ ਤੋਂ ਪਹਿਲਾਂ ਐਸ.ਆਈ.ਟੀ. ਨੂੰ ਅਕੀਲ ਅਖ਼ਤਰ ਦਾ ਪੁਰਾਣਾ ਮੋਬਾਈਲ ਫੋਨ ਅਤੇ ਉਸ ਦੀ ਪਤਨੀ ਦਾ ਲੈਪਟਾਪ ਮਿਲਿਆ ਸੀ।

ਐਸ.ਆਈ.ਟੀ. ਨੇ ਅੱਜ ਪੰਜਾਬ ਪੁਲਿਸ ਦੇ ਉਨ੍ਹਾਂ 11 ਕਰਮਚਾਰੀਆਂ ਦੇ ਬਿਆਨ ਦਰਜ ਕੀਤੇ, ਜੋ ਮੁਸਤਫ਼ਾ ਦੀ ਸੁਰੱਖਿਆ ਵਿਚ ਤਾਇਨਾਤ ਸਨ ਤੇ ਕੱਲ੍ਹ ਵੀ 9 ਪੁਲਿਸ ਕਰਮਚਾਰੀਆਂ ਪਾਸੋਂ ਪੁੱਛਗਿੱਛ ਕੀਤੀ ਗਈ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ