ਜਗਸ਼ੇਰ ਸਿੰਘ ਖੰਗੂੜਾ ਨੇ ਚਾਂਦੀ ਦਾ ਤਗਮਾ ਜਿੱਤ ਕੇ ਨਾਭੇ ਦਾ ਨਾਮ ਦੁਨੀਆ 'ਚ ਚਮਕਾਇਆ
ਨਾਭਾ, (ਪਟਿਆਲਾ), 28 ਅਕਤੂਬਰ (ਜਗਨਾਰ ਸਿੰਘ ਦੁਲੱਦੀ)- ਰਿਆਸਤੀ ਸ਼ਹਿਰ ਨਾਭਾ ਦੇ ਵਸਨੀਕ ਜਗਸ਼ੇਰ ਸਿੰਘ ਖੰਗੂੜਾ (16) ਸਪੁੱਤਰ ਮਾਸਟਰ ਮਨਪ੍ਰੀਤ ਸਿੰਘ ਖੰਗੂੜਾ ਨੇ ਪਿਛਲੇ ਦਿਨੀਂ ਚਾਈਨਾ ਦੇ ਚੈਂਗਦੂ ਯੂਨੀਵਰਸਿਟੀ ਟੀ.ਸੀ.ਐਮ ਵੈਨਜੀਇਐਂਗ ਕੈਂਪਸ ਜਿਮਨੇਜ਼ੀਅਮ ਵਿਖੇ ਇੰਟਰਨੇਸ਼ਨਲ ਖੇਡ ਬੈਡਮਿੰਟਨ ਅੰਡਰ-17 ਵਰਗ ਮੁਕਾਬਲੇ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਆਪਣੇ ਮਾਤਾ-ਪਿਤਾ ਅਤੇ ਨਾਭਾ ਹਲਕੇ ਦਾ ਨਾਮ ਰੌਸ਼ਨ ਕੀਤਾ ਹੈ। ਜਗਸ਼ੇਰ ਸਿੰਘ ਖੰਗੂੜਾ ਦੇ ਮਾਤਾ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਦਸਵੀਂ ਜਮਾਤ ਤੱਕ ਸਥਾਨਕ ਇੰਡੋ ਬ੍ਰਿਟਿਸ਼ ਸਕੂਲ ਵਿਚ ਪੜ੍ਹਦਾ ਸੀ ਤੇ ਹੁਣ ਮਲਟੀਪਰਪਜ ਸਕੂਲ ਪਟਿਆਲਾ ਵਿਖੇ ਗਿਆਰਵੀਂ ਦੀ ਪੜ੍ਹਾਈ ਕਰ ਰਿਹਾ ਹੈ। ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਜਗਸ਼ੇਰ ਸਿੰਘ ਦੇ ਪਰਿਵਾਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਜਦੋਂ ਕਿਸੇ ਹਲਕੇ ਦਾ ਨੌਜਵਾਨ, ਵਿਦਿਆਰਥੀ ਜਾਂ ਕੋਈ ਹੋਰ ਵਸਨੀਕ ਪ੍ਰਸਿੱਧੀ ਹਾਸਲ ਕਰਦਾ ਹਾਂ ਤਾਂ ਉਸ ਹਲਕੇ ਲਈ ਬਹੁਤ ਵੱਡੇ ਮਾਣ ਵਾਲੀ ਗੱਲ ਹੁੰਦੀ ਹੈ। ਦੇਵ ਮਾਨ ਨੇ ਜਿਥੇ ਜਗਸ਼ੇਰ ਸਿੰਘ ਖੰਗੂੜਾ ਦੇ ਪਿਤਾ ਮਾਸਟਰ ਮਨਪ੍ਰੀਤ ਸਿੰਘ, ਮਾਤਾ ਰਸ਼ਪਾਲ ਕੌਰ ਅਤੇ ਸਮੁੱਚੇ ਖੰਗੂੜਾ ਪਰਿਵਾਰ ਨੂੰ ਵਧਾਈ ਦਿੱਤੀ ਉਥੇ ਇਸ ਵੱਡੀ ਜਿੱਤ ਦਾ ਸਿਹਰਾ ਜਗਸ਼ੇਰ ਦੇ ਸਕੂਲ ਅਧਿਆਪਕਾਂ ਨੂੰ ਵੀ ਜਾਂਦਾ ਹੈ, ਜਿਨ੍ਹਾਂ ਦੇ ਸਹਿਯੋਗ ਸਦਕਾ ਇਸ ਨੌਜਵਾਨ ਨੇ ਦੂਜੀ ਵਾਰ ਕਾਂਸੀ ਦਾ ਤਗਮਾ ਜਿੱਤਿਆ ਹੈ
;
;
;
;
;
;
;
;