ਹਜ਼ਾਰੀਬਾਗ : ਛੱਪੜ ’ਚ ਡੁੱਬਣ ਕਾਰਨ 5 ਮੌਤਾਂ
ਰਾਂਚੀ, 28 ਅਕਤੂਬਰ - ਝਾਰਖੰਡ ਦੇ ਹਜ਼ਾਰੀਬਾਗ ਵਿਚ ਇਕ ਛੱਪੜ ਵਿਚ ਨਹਾਉਂਦੇ ਸਮੇਂ 4 ਨਾਬਾਲਗ ਲੜਕੀਆਂ ਸਮੇਤ 5 ਜਣਿਆਂ ਦੀ ਮੌਤ ਹੋ ਗਈ। ਇਹ ਘਟਨਾ ਕਟਕਮਸੰਡੀ ਬਲਾਕ ਦੇ ਸਾਹਪੁਰ ਪੰਚਾਇਤ ਵਿਚ ਵਾਪਰੀ। ਪੁਲਿਸ ਸੁਪਰਡੈਂਟ ਅਮਿਤ ਕੁਮਾਰ ਨੇ ਦੱਸਿਆ ਕਿ ਕਟਕਮਸੰਡੀ ਥਾਣੇ ਦੇ ਸਾਹਪੁਰ ਪੰਚਾਇਤ ਨਾਲ ਸੰਬੰਧਿਤ 4 ਕੁੜੀਆਂ ਅਤੇ ਇਕ 12 ਸਾਲਾ ਲੜਕਾ ਝੱਪੜ ਵਿਚ ਨਹਾਉਣ ਵੇਲੇ ਡੁੱਬ ਗਏ।
;
;
;
;
;
;
;
;