ਸ਼ਿਫਾਲੀ ਬਾਂਸਲ ਨੇ ਯੂ.ਪੀ.ਐਸ.ਸੀ. ਸਾਇੰਟਿਸਟ 'ਚੋਂ ਭਾਰਤ 'ਚੋਂ ਤੀਜਾ ਤੇ ਪੰਜਾਬ 'ਚੋਂ ਪਹਿਲਾ ਰੈਂਕ ਲਿਆ
ਤਪਾ ਮੰਡੀ, (ਬਰਨਾਲਾ), 30 ਅਕਤੂਬਰ (ਵਿਜੇ ਸ਼ਰਮਾ)-ਤਪਾ ਦੀ ਜੰਮਪਲ ਸ਼ਿਫਾਲੀ ਬਾਂਸਲ ਪੁੱਤਰੀ ਕ੍ਰਿਸ਼ਨ ਲਾਲ ਬਾਂਸਲ ਲੈਕਚਰਾਰ ਕਾਮਰਸ ਜਿਸ ਨੇ ਯੂ.ਪੀ.ਐਸ.ਸੀ. ਸਾਇੰਟਿਸਟ ਦੀ ਪੜ੍ਹਾਈ ਵਿਚੋਂ ਭਾਰਤ ਵਿਚੋਂ ਤੀਸਰਾ ਰੈਂਕ ਅਤੇ ਪੰਜਾਬ ਵਿਚੋਂ ਪਹਿਲਾ ਰੈਂਕ ਲੈ ਕੇ ਆਪਣੇ ਮਾਪਿਆਂ ਅਤੇ ਤਪਾ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ ਹੈ, ਜਿਸ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। 'ਅਜੀਤ' ਨਾਲ ਗੱਲਬਾਤ ਕਰਦਿਆਂ ਸ਼ਿਫਾਲੀ ਬਾਂਸਲ ਨੇ ਦੱਸਿਆ ਕਿ ਸ਼ੁਰੂ ਤੋਂ ਹੀ ਮੇਰਾ ਸੁਪਨਾ ਸੀ ਕਿ ਮੈਂ ਸਾਇੰਟਿਸਟ ਬਣਾ। ਪ੍ਰਮਾਤਮਾ ਨੇ ਮੇਰੀ ਮਿਹਨਤ ਨੂੰ ਫਲ ਲਾਇਆ। ਉਸ ਨੇ ਦੱਸਿਆ ਕਿ ਮੈਂ ਦਸਵੀਂ ਤੱਕ ਦੀ ਪੜ੍ਹਾਈ ਸਰਕਾਰੀ ਸਕੂਲ ਘੁੰਨਸ ਤੋਂ ਕੀਤੀ, ਉਸ ਤੋਂ ਬਾਅਦ ਪਲੱਸ ਟੂ ਦੀ ਪੜ੍ਹਾਈ ਕੋਟਾ ਰਾਜਸਥਾਨ ਵਿਖੇ ਪੂਰੀ ਕਰਨ ਤੋਂ ਬਾਅਦ ਤਿੰਨ ਸਾਲ ਬੀ.ਐਸ.ਈ. ਫਿਰੋਜ਼ਪੁਰ ਤੋਂ ਕੀਤੀ। ਇਸ ਤੋਂ ਬਾਅਦ ਐਮ.ਐਸ.ਸੀ. ਦੋ ਸਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕੈਂਪਸ ਤੋਂ ਕੀਤੀ।
ਇਸ ਤੋਂ ਇਲਾਵਾ ਸ਼ਿਫਾਲੀ ਸ਼ਰਮਾ ਨੇ ਪੀ.ਐਚ. ਡੀ. ਆਈ.ਟੀ. ਚੇਨਈ ਤੋਂ ਕੀਤੀ। ਉਸਨੇ ਦੱਸਿਆ ਕਿ ਯੂ.ਪੀ.ਐਸ.ਸੀ. ਦੀ ਪੜ੍ਹਾਈ ਲਈ ਪਹਿਲਾਂ ਪ੍ਰੀ-ਟੈਸਟ ਦਿੱਤਾ, ਉਸ ਤੋਂ ਬਾਅਦ ਮੇਨ ਲਿਖਤੀ ਟੈਸਟ ਦਿੱਤਾ। ਇੰਟਰਵਿਊ ਕਲੀਅਰ ਕਰਕੇ ਯੂ.ਪੀ.ਐਸ.ਸੀ. ਵਿਚ ਸਾਇੰਟਿਸਟ ਲਈ ਚੁਣਿਆ ਗਿਆ। ਸ਼ਿਫਾਲੀ ਬਾਂਸਲ ਨੇ ਦੱਸਿਆ ਕਿ ਇਸ ਪ੍ਰਾਪਤੀ ਪਿੱਛੇ ਮੇਰੇ ਪਿਤਾ ਕ੍ਰਿਸ਼ਨ ਲਾਲ ਬਾਂਸਲ, ਮਾਤਾ ਸ਼੍ਰੀਮਤੀ ਨੀਲਮ ਰਾਣੀ ਅਤੇ ਛੋਟੇ ਭਰਾ ਲਵਿਸ਼ ਬਾਂਸਲ ਦਾ ਹੱਥ ਹੈ। ਉਸ ਨੇ ਕਿਹਾ ਕਿ ਇਸ ਪ੍ਰਾਪਤੀ ਲਈ ਮੇਰੇ ਪਾਪਾ ਦਾ ਵਿਸ਼ੇਸ਼ ਸਹਿਯੋਗ ਹੈ। ਸ਼ਿਫਾਲੀ ਬਾਂਸਲ ਇਸ ਤੋਂ ਪਹਿਲਾਂ ਬਰਨਾਲਾ ਜ਼ਿਲ੍ਹੇ ਦੇ ਮਹਿਤਾ ਪਿੰਡ ਦੇ ਸਰਕਾਰੀ ਮਿਡਲ ਸਕੂਲ ਵਿਖੇ ਬਤੌਰ ਸਾਇੰਸ ਅਧਿਆਪਕਾ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੀ ਹੈ।
;
;
;
;
;
;
;
;
;