ਮੋਕਾਮਾ 'ਚ ਜਨ ਸੂਰਜ ਵਰਕਰ ਦੀ ਹੱਤਿਆ 'ਤੇ ਤੇਜਸਵੀ ਯਾਦਵ ਦਾ ਵੱਡਾ ਬਿਆਨ
ਪਟਨਾ (ਬਿਹਾਰ), 30 ਅਕਤੂਬਰ-ਮੋਕਾਮਾ ਵਿਚ ਜਨ ਸੂਰਜ ਵਰਕਰ ਦੁਲਾਰਚੰਦ ਯਾਦਵ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ 'ਤੇ ਆਰ.ਜੇ.ਡੀ. ਨੇਤਾ ਤੇਜਸਵੀ ਯਾਦਵ ਨੇ ਕਿਹਾ ਕਿ ਚੋਣਾਂ ਦੌਰਾਨ ਹਿੰਸਾ ਦੀ ਕੋਈ ਲੋੜ ਨਹੀਂ ਹੈ। ਅਸੀਂ ਕਦੇ ਵੀ ਹਿੰਸਾ ਦੇ ਹੱਕ ਵਿਚ ਨਹੀਂ ਰਹੇ। ਇਸ ਸਮੇਂ ਚੋਣ ਜ਼ਾਬਤਾ ਲਾਗੂ ਹੈ। ਚੋਣਾਂ ਦਾ ਸਮਾਂ ਹੈ ਫਿਰ ਵੀ ਕੁਝ ਲੋਕ ਬੰਦੂਕਾਂ ਅਤੇ ਗੋਲੀਆਂ ਨਾਲ ਘੁੰਮ ਰਹੇ ਹਨ। ਮੋਕਾਮਾ ਵਿਚ ਦੁਲਾਰਚੰਦ ਯਾਦਵ ਦਾ ਕਤਲ ਕਰ ਦਿੱਤਾ ਗਿਆ। ਬਿਹਾਰ 'ਤੇ ਕਿਸ ਤਰ੍ਹਾਂ ਦੇ ਲੋਕਾਂ ਨੇ ਕਬਜ਼ਾ ਕਰ ਲਿਆ ਹੈ?
;
;
;
;
;
;
;
;