ਕੱਬਡੀ ਖਿਡਾਰੀ ਤੇਜਪਾਲ ਸਿੰਘ ਦਾ ਅੱਜ ਹੋ ਸਕਦੈ ਅੰਤਿਮ ਸੰਸਕਾਰ
ਲੁਧਿਆਣਾ, 3 ਨਵੰਬਰ- ਪੁਲਿਸ ਅਨੁਸਾਰ ਕਬੱਡੀ ਖਿਡਾਰੀ ਤੇਜਪਾਲ ਸਿੰਘ ਦਾ ਪੋਸਟਮਾਰਟਮ ਅੱਜ ਲੁਧਿਆਣਾ ਵਿਚ ਉਸ ਦੀ ਮੌਤ ਤੋਂ 72 ਘੰਟੇ ਬਾਅਦ ਕੀਤਾ ਜਾ ਸਕਦਾ ਹੈ। ਤੇਜਪਾਲ ਦੀ ਸ਼ੁੱਕਰਵਾਰ ਦੁਪਹਿਰ (31 ਅਕਤੂਬਰ) ਨੂੰ ਐਸ.ਐਸ.ਪੀ. ਦਫ਼ਤਰ ਨੇੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਦੋਂ ਤੋਂ ਉਸ ਦੀ ਲਾਸ਼ ਉਸ ਦੇ ਜੱਦੀ ਪਿੰਡ ਗਿੱਦੜਵਿੰਡੀ ਦੇ ਸ਼ਮਸ਼ਾਨਘਾਟ ਵਿਖੇ ਇਕ ਫ੍ਰੀਜ਼ਰ ਵਿਚ ਰੱਖੀ ਗਈ ਹੈ।
ਇਸ ਦਾ ਕਾਰਨ ਇਹ ਹੈ ਕਿ ਪਰਿਵਾਰ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੱਕ ਪੋਸਟਮਾਰਟਮ ਜਾਂ ਸਸਕਾਰ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਜਦੋਂ ਪੁਲਿਸ ਨੇ ਐਤਵਾਰ ਦੁਪਹਿਰ ਨੂੰ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਅਧਿਕਾਰੀਆਂ ਵਲੋਂ ਪਰਿਵਾਰ ਨੂੰ ਮਨਾਉਣ ਅਤੇ ਦੂਜੇ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਹੀ ਪਰਿਵਾਰ ਪੋਸਟਮਾਰਟਮ ਲਈ ਸਹਿਮਤ ਹੋਇਆ।
ਪੁਲਿਸ ਅਨੁਸਾਰ ਤੇਜਪਾਲ ਦੀ ਲਾਸ਼ ਅੱਜ ਜਗਰਾਉਂ ਦੇ ਸਿਵਲ ਹਸਪਤਾਲ ਲਿਆਂਦੀ ਜਾਵੇਗੀ, ਜਿਥੇ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ। ਦੂਜੇ ਪਾਸੇ ਪਰਿਵਾਰ ਨੇ ਇਹ ਵੀ ਕਿਹਾ ਹੈ ਕਿ ਤੇਜਪਾਲ ਦਾ ਅੰਤਿਮ ਸੰਸਕਾਰ ਮੰਗਲਵਾਰ ਨੂੰ ਕੀਤਾ ਜਾਵੇਗਾ।
;
;
;
;
;
;
;