ਹਰਮਨ ਅਤੇ ਟੀਮ ਨੂੰ ਵਧਾਈਆਂ - ਵਿਰਾਟ ਕੋਹਲੀ
ਨਵੀਂ ਦਿੱਲੀ, 3 ਨਵੰਬਰ- ਭਾਰਤੀ ਪੁਰਸ਼ ਕ੍ਰਿਕਟ ਟੀਮ ਦੇ ਮਹਾਨ ਬੱਲੇਬਾਜ਼ ਵਿਰਾਟ ਕੋਹਲੀ ਨੇ ਇਕ ਪੋਸਟ ਪਾ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਵਿਸ਼ਵ ਕੱਪ ਦਾ ਖ਼ਿਤਾਬ ਜਿੱਤਣ ’ਤੇ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਇਕ ਪੋਸਟ ਪਾ ਲਿਖਿਆ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਪ੍ਰੇਰਨਾ, ਤੁਸੀਂ ਆਪਣੇ ਨਿਡਰ ਕ੍ਰਿਕਟ ਅਤੇ ਅਟੁੱਟ ਆਤਮਵਿਸ਼ਵਾਸ ਨਾਲ ਹਰ ਭਾਰਤੀ ਨੂੰ ਮਾਣ ਦਿਵਾਇਆ ਹੈ। ਤੁਸੀਂ ਸਾਰੀ ਪ੍ਰਸ਼ੰਸਾ ਦੇ ਹੱਕਦਾਰ ਹੋ ਅਤੇ ਇਸ ਪਲ ਦਾ ਪੂਰਾ ਆਨੰਦ ਮਾਣੋ। ਹਰਮਨ ਅਤੇ ਟੀਮ ਨੂੰ ਵਧਾਈਆਂ। ਜੈ ਹਿੰਦ।
;
;
;
;
;
;
;