ਗੈਰ-ਕਾਨੂੰਨੀ ਸੱਟੇਬਾਜ਼ੀ : ਈ.ਡੀ. ਵਲੋਂ 300 ਬੈਂਕ ਖਾਤੇ ਸੀਲ
ਨਵੀਂ ਦਿੱਲੀ, 3 ਨਵੰਬਰ (ਪੀ.ਟੀ.ਆਈ.)-ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ 35 ਕਰੋੜ ਰੁਪਏ ਤੋਂ ਵੱਧ ਦੀ ਜਮ੍ਹਾਂ ਰਾਸ਼ੀ ਵਾਲੇ 300 ਬੈਂਕ ਖਾਤੇ ਜ਼ਬਤ ਕੀਤੇ ਹਨ ਕਿਉਂਕਿ ਇਸ ਨੇ ਇਨ੍ਹਾਂ ਫੰਡਾਂ ਨੂੰ ਗੈਰ-ਕਾਨੂੰਨੀ ਸੱਟੇਬਾਜ਼ੀ, ਜੂਆ ਅਤੇ ਹੋਰ ਅਜਿਹੀਆਂ ਗਤੀਵਿਧੀਆਂ ਦੀ ਕਮਾਈ ਦੱਸਿਆ ਹੈ। ਸੰਘੀ ਜਾਂਚ ਏਜੰਸੀ ਦੇ ਅਹਿਮਦਾਬਾਦ ਜ਼ੋਨਲ ਦਫ਼ਤਰ ਨੇ 29 ਅਕਤੂਬਰ ਨੂੰ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ.ਐਮ.ਐਲ.ਏ.) ਤਹਿਤ ਜਤਿੰਦਰ ਤੇਜਾਭਾਈ ਹੀਰਾਗਰ ਨਾਂਅ ਦੇ ਵਿਅਕਤੀ ਵਿਰੁੱਧ ਮਾਮਲੇ ਵਿਚ ਇਨ੍ਹਾਂ ਫੰਡਾਂ ਨੂੰ ਜ਼ਬਤ ਕਰਨ ਲਈ ਇਕ ਅਸਥਾਈ ਆਦੇਸ਼ ਜਾਰੀ ਕੀਤਾ ਸੀ, ਇਸ ਨੇ ਇਕ ਬਿਆਨ ਵਿਚ ਕਿਹਾ।
ਈ.ਡੀ. ਨੇ ਕਿਹਾ ਕਿ ਬੈਂਕ ਖਾਤੇ ਭੋਲੇ-ਭਾਲੇ ਵਿਅਕਤੀਆਂ ਦੇ "ਜਾਅਲੀ" ਦਸਤਾਵੇਜ਼ਾਂ ਦੀ ਵਰਤੋਂ ਕਰਕੇ ਖੋਲ੍ਹੇ ਗਏ ਸਨ ਅਤੇ ਸੱਟੇਬਾਜ਼ੀ, ਜੂਆ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਨਾਲ ਜੁੜੇ ਵੱਡੇ-ਵੱਡੇ ਬੈਂਕਿੰਗ ਲੈਣ-ਦੇਣ ਦੀ ਸਹੂਲਤ ਲਈ ਇਕ ਰੈਕੇਟ ਦੇ ਮੈਂਬਰਾਂ ਨੂੰ ਸੌਂਪੇ ਗਏ ਸਨ। ਇਸ ਵਿਚ ਅੱਗੇ ਕਿਹਾ ਗਿਆ ਹੈ ਕਿ ਇਨ੍ਹਾਂ ਡਮੀ ਬੈਂਕ ਖਾਤਿਆਂ ਦੀ ਵਰਤੋਂ ਆਨਲਾਈਨ ਗੈਰ-ਕਾਨੂੰਨੀ ਸੱਟੇਬਾਜ਼ੀ ਗਤੀਵਿਧੀਆਂ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਰਾਹੀਂ ਭੋਲੇ ਵਿਅਕਤੀਆਂ ਨੂੰ ਧੋਖਾ ਦੇਣ ਲਈ ਕੀਤੀ ਗਈ ਸੀ।
;
;
;
;
;
;
;