JALANDHAR WEATHER

ਪਿੰਡ ਰੁਮਾਣਾ ਚੱਕ ਦੇ ਗੁਰਦੁਆਰੇ ਦੇ ਪ੍ਰਬੰਧਾਂ ਨੂੰ ਲੈ ਕੇ ਸੰਗਤ ਵਲੋਂ ਧਰਨਾ

ਜੈਂਤੀਪੁਰ, 3 ਨਵੰਬਰ (ਭੁਪਿੰਦਰ ਸਿੰਘ ਗਿੱਲ)-ਹਲਕਾ ਮਜੀਠਾ ਅਧੀਨ ਆਉਂਦੇ ਪਿੰਡ ਰੁਮਾਣਾ ਚੱਕ ਵਿਖੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਲੈ ਕੇ ਅੱਜ ਸ਼ਾਮ ਨੂੰ ਉਸ ਵੇਲੇ ਖਿੱਚੋਤਾਣ ਵਧੀ ਜਦੋਂ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ। ਜਾਣਕਾਰੀ ਮੁਤਾਬਕ ਪਿੰਡ ਰੁਮਾਣਾ ਚੱਕ ਸਥਿਤ ਗੁਰਦੁਆਰਾ ਸੰਗਤਸਰ ਸਾਹਿਬ ਜੋ ਕਿ ਸੰਤ ਜਵਾਲਾ ਸਿੰਘ ਹਰਖੋਵਾਲ ਵਾਲਿਆਂ ਦੇ ਵਰੋਸਾਏ ਬ੍ਰਹਮ ਗਿਆਨੀ ਸੰਤ ਹਰੀ ਸਿੰਘ ਗੁਰਦੁਆਰਾ ਕਿਲ੍ਹਾ ਅਟੱਲਗੜ੍ਹ ਮੁਕੇਰੀਆਂ ਵਾਲਿਆਂ ਦਾ ਤਪ ਅਸਥਾਨ ਹੈ। ਜੋ ਸਾਰਾ ਮਾਮਲਾ ਬੀਤੇ ਕੱਲ੍ਹ ਦਾ ਹੈ ਤੇ ਤਲਖੀ ਵਿਚ ਆ ਗਿਆ ਜਦਕਿ ਪਿੰਡ ਦੇ ਹੀ ਕੁਝ ਵਿਅਕਤੀ ਗੁਰਦੁਆਰਾ ਸਾਹਿਬ ਵਿਖੇ ਕਥਿਤ ਤੌਰ 'ਤੇ ਕਬਜ਼ਾ ਕਰਨ ਦੀ ਨੀਯਤ ਨਾਲ ਦਾਖਿਲ ਹੋਏ, ਜਿਸ ਦਾ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਅਤੇ ਸੰਗਤ ਵਲੋਂ ਵਿਰੋਧ ਕੀਤਾ ਗਿਆ ਅਤੇ ਮਾਮਲਾ ਇੰਨੀ ਵੱਡੀ ਪੱਧਰ ਉਤੇ ਭੱਖ ਗਿਆ ਜਦੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਮਜੀਠਾ ਬੱਸ ਅੱਡੇ ਨੇੜੇ ਚੌਕ ਵਿਚ ਮਜਬੂਰਨ ਧਰਨਾ ਲਗਾ ਦਿੱਤਾ। ਜੋ ਧਰਨਾ ਸੰਗਤਾਂ ਵਲੋਂ 'ਸਤਿਨਾਮ ਵਾਹਿਗੁਰੂ' ਦੇ ਜਾਪ ਕਰਕੇ ਲਗਾਇਆ ਗਿਆ।

ਧਰਨਾ ਲੱਗਣ ਨਾਲ ਜਿਥੇ ਲੋਕਾਂ ਨੂੰ ਆਵਾਜਾਈ ਵਿਚ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਉਥੇ ਥਾਣਾ ਕੱਥੂਨੰਗਲ ਦੀ ਪੁਲਿਸ ਉਤੇ ਜੂੰ ਤੱਕ ਨਹੀਂ ਸਰਕੀ ਅਤੇ ਧਰਨੇ ਵਾਲੀ ਜਗ੍ਹਾ ਉਤੇ ਨਹੀਂ ਪਹੁੰਚੀ ਪਰ ਸੰਗਤਾਂ ਵਲੋਂ ਤੇ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਲਗਾਤਾਰ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ