ਅਮਨਜੋਤ ਕੌਰ ਨੇ ਸਾਡੇ ਪਰਿਵਾਰ ਦਾ ਵਧਾਇਆ ਹੈ ਮਾਣ- ਮਾਂ
ਮੋਹਾਲੀ, 3 ਨਵੰਬਰ- ਭਾਰਤੀ ਕ੍ਰਿਕਟਰ ਅਮਨਜੋਤ ਕੌਰ ਦੀ ਮਾਂ ਰਣਜੀਤ ਕੌਰ ਨੇ ਮਹਿਲਾ ਵਿਸ਼ਵ ਕੱਪ ਵਿਚ ਜਿੱਤ ’ਤੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਰਣਜੀਤ ਨੇ ਸਾਡੇ ਪਰਿਵਾਰ ਨੂੰ ਮਾਣ ਦਿਵਾਇਆ ਅਤੇ ਭਾਰਤ ਨੂੰ ਵਿਸ਼ਵ ਕੱਪ ਜਿਤਾਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਨੇ ਇਹ ਖਿਤਾਬ ਪਹਿਲੀ ਵਾਰ ਜਿੱਤਿਆ ਹੈ ਤੇ ਅਮਨਜੋਤ ਕੱਲ੍ਹ ਭਾਵੁਕ ਹੋ ਗਈ ਸੀ, ਇਸ ਲਈ ਅਸੀਂ ਉਸ ਨਾਲ ਜ਼ਿਆਦਾ ਗੱਲ ਨਹੀਂ ਕਰ ਸਕੇ। ਉਹ 7-8 ਦਿਨਾਂ ਵਿਚ ਘਰ ਆਵੇਗੀ ਅਤੇ ਉਸਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ।
;
;
;
;
;
;
;