ਸਿੱਖ ਸ਼ਰਧਾਲੂ ਇਮੀਗ੍ਰੇਸ਼ਨ ਫਾਰਮ ਰਹਿਤ ਭਾਰਤ ਤੋਂ ਪਾਕਿਸਤਾਨ ਰਵਾਨਾ ਹੋਣਗੇ, ਸਿੱਖ ਜਥੇ ਵਿਚ ਭਾਰਤੀ ਨਾਗਰਿਕ ਹੀ ਜਾਣਗੇ
ਅਟਾਰੀ ਸਰਹੱਦ, 3 ਨਵੰਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਚਾਰ ਨਵੰਬਰ ਨੂੰ ਭਾਰਤ ਤੋਂ ਅਟਾਰੀ ਸਰਹੱਦ ਰਸਤੇ ਪਾਕਿਸਤਾਨੀ ਜਾਣ ਵਾਲੇ ਸਿਰਫ਼ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਹੀ ਭਾਰਤ ਤੋਂ ਪਾਕਿਸਤਾਨ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਇਸ ਵਾਰ ਪਹਿਲਾਂ ਵਾਂਗ ਹੁਣ ਵਿਦੇਸ਼ੀ ਸਿੱਖ ਸ਼ਰਧਾਲੂ ਭਾਰਤ ਤੋਂ ਅਟਾਰੀ ਸਰਹੱਦ ਰਸਤੇ ਪਾਕਿਸਤਾਨ ਨਹੀਂ ਜਾ ਸਕਣਗੇ, ਕਿਉਂਕਿ ਵਿਦੇਸ਼ੀ ਸ਼ਰਧਾਲੂਆਂ ਲਈ ਭਾਰਤ ਦੀ ਅਟਾਰੀ ਸਰਹੱਦ ਆਪ੍ਰੇਸ਼ਨ ਸੰਧੂਰ ਤੋਂ ਬਾਅਦ ਬਿਲਕੁਲ ਮੁਕੰਮਲ ਤੌਰ ’ਤੇ ਫਿਲਹਾਲ ਬੰਦ ਕੀਤੀ ਗਈ ਹੈ।
ਭਾਰਤ ਸਰਕਾਰ ਨੇ ਭਾਰਤੀ ਸਿੱਖ ਸ਼ਰਧਾਲੂਆਂ ਲਈ ਇਕ ਵੱਡਾ ਫੈਸਲਾ ਲੈਂਦਿਆਂ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਹੁਣ ਇਸ ਵਾਰ ਭਾਰਤ ਤੋਂ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਜਥੇ ਦੇ ਸਮੂਹ ਮੈਂਬਰ ਜੋ ਇਮੀਗਰੇਸ਼ਨ ਦੇ ਫਾਰਮ ਭਰਨ ਮੌਕੇ ਡਾਢੇ ਪਰੇਸ਼ਾਨ ਹੁੰਦੇ ਸਨ, ਉਨ੍ਹਾਂ ਨੂੰ ਹੁਣ ਫਾਰਮ ਰਹਿਤ ਆਪਣਾ ਇਮੀਗ੍ਰੇਸ਼ਨ ਕਸਟਮ ਕਰਵਾ ਕੇ ਪਾਕਿਸਤਾਨ ਜਾਣ ਦੀ ਇਜਾਜ਼ਤ ਮਿਲ ਗਈ ਹੈ। ਭਾਰਤੀ ਸਿੱਖ ਸ਼ਰਧਾਲੂ ਹੁਣ ਭਾਰਤੀ ਏਅਰਪੋਰਟਾਂ ’ਤੇ ਇਮੀਗ੍ਰੇਸ਼ਨ ਫਾਰਮ ਰਹਿਤ ਕਰਾਉਣ ਦੇ ਵਾਂਗ ਹੀ ਹੁਣ ਪਾਕਿਸਤਾਨ ਜਾਣਗੇ, ਭਾਰਤੀ ਇਮੀਗ੍ਰੇਸ਼ਨ ਭਾਰਤ ਸਰਕਾਰ ਵਲੋਂ ਇਹ ਫੈਸਲਾ ਵੀ ਲਿਆ ਗਿਆ ਹੈ ਕਿ ਭਾਰਤੀ ਪਾਸਪੋਰਟ ਵਾਲੇ ਨਾਗਰਿਕ ਹੀ ਅਟਾਰੀ ਸਰਹੱਦ ਰਸਤੇ ਭਾਰਤ ਤੋਂ ਪਾਕਿਸਤਾਨ ਜਾਣਗੇ।
ਇਸ ਤੋਂ ਪਹਿਲਾਂ ਵਿਦੇਸ਼ੀ ਮੁਲਕਾਂ ਵਿਚ ਵੱਸਦੇ ਸਿੱਖ ਉਹ ਭਾਵੇਂ ਇੰਗਲੈਂਡ, ਕੈਨੇਡਾ, ਆਸਟ੍ਰੇਲੀਆ ਜਾਂ ਯੂਰਪੀਅਨ ਦੇਸ਼ਾਂ ਵਿਚ ਰਹਿੰਦੇ ਸਨ, ਉਹ ਆਪਣੇ ਭੈਣ ਭਰਾਵਾਂ ਤੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਪਹਿਲਾਂ ਭਾਰਤ ਆ ਜਾਂਦੇ ਸਨ ਤੇ ਉਸ ਤੋਂ ਬਾਅਦ ਇਸ ਰਸਤੇ ਭਾਰਤੀ ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਪਾਕਿਸਤਾਨ ਜਾਂਦੇ ਸਨ ਪਰ ਆਪ੍ਰੇਸ਼ਨ ਸੰਧੂਰ ਤੇ ਪਹਿਲਗਾਮ ਹਮਲੇ ਤੋਂ ਬਾਅਦ ਕਿਸੇ ਵੀ ਵਿਦੇਸ਼ੀ ਪਾਸਪੋਰਟ ਵਾਲੇ ਨਾਗਰਿਕ ਲਈ ਭਾਰਤ ਸਰਕਾਰ ਵਲੋਂ ਅਟਾਰੀ ਸਰਹੱਦ ਨੂੰ ਫਿਲਹਾਲ ਮੁਕੰਮਲ ਤੌਰ ’ਤੇ ਬੰਦ ਕਰਕੇ ਰੱਖਿਆ ਹੋਇਆ ਹੈ ਤੇ ਇਸ ਰਸਤੇ ਹੁਣ ਸਿਰਫ਼ ਤੇ ਸਿਰਫ਼ ਭਾਰਤੀ ਨਾਗਰਿਕ ਹੀ ਅਟਾਰੀ ਸਰੱਹਦ ਰਸਤੇ ਪਾਕਿਸਤਾਨ ਰਵਾਨਾ ਹੋਣਗੇ।
;
;
;
;
;
;
;