ਸੈਂਕੜੇ ਸ਼ਰਧਾਲੂਆਂ ਕੋਲ ਵੀਜ਼ੇ ਹਨ ਪਰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ,ਆਈ.ਸੀ.ਪੀ. ਦੇ ਮੁੱਖ ਦੁਆਰ ਅੱਗੇ ਧਰਨਾ
                  
ਅਟਾਰੀ, (ਅੰਮ੍ਰਿਤਸਰ), 4 ਨਵੰਬਰ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)- ਪਹਿਲੀ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਪਾਕਿਸਤਾਨ ਸਥਿਤ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਸੈਂਕੜੇ ਸ਼ਰਧਾਲੂ ਅਟਾਰੀ ਸਰਹੱਦ ’ਤੇ ਪਾਕਿਸਤਾਨ ਜਾਣ ਲਈ ਪਹੁੰਚੇ ਹਨ, ਜਿਨ੍ਹਾਂ ਕੋਲ ਵੀਜੇ ਹਨ ਪਰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਸੰਬੰਧਿਤ ਵਿਭਾਗ ਵਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਕੋਲ ਹਾਲੇ ਪਾਕਿਸਤਾਨ ਜਾਣ ਦੀ ਆਗਿਆ ਨਹੀਂ ਆਈ,ਆਗਿਆ ਆਵੇਗੀ ਤਾਂ ਪਾਕਿਸਤਾਨ ਜਾਣ ਦਿੱਤਾ ਜਾਵੇਗਾ। ਅਟਾਰੀ ਸਰਹੱਦ ’ਤੇ ਯਾਤਰੀਆਂ ਵਲੋਂ ਲਗਾਏ ਧਰਨੇ ਦੀ ਖਬਰ ਸੁਣਦਿਆਂ ਹੀ ਡੀ.ਐਸ.ਪੀ. ਅਟਾਰੀ ਯਾਦਵਿੰਦਰ ਸਿੰਘ ਵੱਡੀ ਪੁਲਿਸ ਫੋਰਸ ਨਾਲ ਪਹੁੰਚੇ ਹਨ। ਸ਼ਰਧਾਲੂਆਂ ਨੂੰ ਕਿਹਾ ਜਾ ਰਿਹਾ ਹੈ ਕਿ ਸ਼ਾਮ ਤੱਕ ਉਡੀਕ ਕਰੋ ਪਰਮਿਸ਼ਨ ਆ ਜਾਵੇਗੀ ਤਾਂ ਉਨ੍ਹਾਂ ਨੂੰ ਪਾਕਿਸਤਾਨ ਭੇਜ ਦਿੱਤਾ ਜਾਵੇਗਾ।
        
      
            
      
            
      
            
      
            
      
            
      
            
      
            
      
            
      
            
      
            
      
            
      
            
      
            
      
            
      
            
      
            
;        
                        
;        
                        
;        
                        
;        
                        
;        
                        
;        
                        
;        
                        
;