JALANDHAR WEATHER

ਭਾਰੀ ਮੀਂਹ ਤੇ ਗੜੇਮਾਰੀ ਨਾਲ ਦਾਣਾ ਮੰਡੀ 'ਚ ਪਿਆ ਝੋਨਾ ਭਿੱਜਿਆ

ਮਲੋਟ, 4 ਨਵੰਬਰ (ਪਾਟਿਲ)-ਮਲੋਟ ਵਿਚ ਅੱਜ ਬਾਅਦ ਦੁਪਹਿਰ ਭਾਰੀ ਮੀਂਹ ਨਾਲ ਨਾਲ ਹੋਈ ਗੜੇਮਾਰੀ ਨੇ ਤਬਾਹੀ ਦਾ ਮੰਜ਼ਰ ਬਣਾਈ ਰੱਖਿਆ। ਮੀਂਹ ਇੰਨਾ ਤੇਜ਼ ਸੀ ਕਿ ਸ਼ਹਿਰ ਦੇ ਕਈ ਇਲਾਕਿਆਂ ਵਿਚ ਸੜਕਾਂ, ਬਾਜ਼ਾਰ ਤੇ ਰਿਹਾਇਸ਼ੀ ਮੁਹੱਲਿਆਂ ਵਿਚ ਪਾਣੀ ਖੜ੍ਹਾ ਹੋ ਗਿਆ। ਨਵੀਂ ਦਾਣਾ ਮੰਡੀ ਮਲੋਟ ਵਿਚ ਵੀ ਮੌਸਮ ਦੇ ਇਸ ਰੂਪ ਨੇ ਵੱਡਾ ਅਸਰ ਛੱਡਿਆ, ਜਿਥੇ ਦਾਣਾ ਮੰਡੀ 'ਚ ਬੋਰੀਆਂ ਵਿਚ ਪਿਆ ਝੋਨਾ ਭਿੱਜਣ ਦੀ ਖ਼ਬਰ ਸਾਹਮਣੇ ਆਈ ਹੈ। ਮੰਡੀ ਵਿਚ ਖਰੀਦ ਏਜੰਸੀਆਂ ਵਲੋਂ ਭਰੀਆਂ ਬੋਰੀਆਂ ਉੱਤੇ ਵੀ ਤੇਜ਼ ਮੀਂਹ ਤੇ ਗੜੇਮਾਰੀ ਨੇ ਅਸਰ ਪਾਇਆ ਹੈ।

ਭਾਵੇਂ ਵੱਡੀ ਗਿਣਤੀ ਵਿਚ ਕਿਸਾਨ ਆਪਣਾ ਝੋਨਾ ਪਹਿਲਾਂ ਹੀ ਵੇਚ ਕੇ ਘਰ ਜਾ ਚੁੱਕੇ ਹਨ ਪਰ ਜਿਹੜਾ ਮਾਲ ਮੰਡੀ ਵਿਚ ਮੌਜੂਦ ਸੀ, ਉਸ ਨੂੰ ਕਾਫੀ ਨੁਕਸਾਨ ਹੋਇਆ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਮੌਸਮੀ ਸਿਤਮ ਤੋਂ ਬਚਾਅ ਲਈ ਮੰਡੀਆਂ ਵਿਚ ਮਜ਼ਬੂਤ ਅਤੇ ਸਟੈਂਡਰਡ ਕਵਰਜ਼ ਸਿਸਟਮ ਤੁਰੰਤ ਲਾਗੂ ਕੀਤਾ ਜਾਵੇ ਤਾਂ ਜੋ ਕਿਸਾਨਾਂ ਅਤੇ ਏਜੰਸੀ ਦੋਵਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ