ਮੀਂਹ ਦੌਰਾਨ ਵਿਅਕਤੀ ਨੂੰ ਪਿਆ ਕਰੰਟ
ਬਠਿੰਡਾ, 4 ਨਵੰਬਰ-ਇਥੇ ਨਹਿਰਾਂ ਵਾਲੀ ਸਾਈਡ ਉਤੇ ਮੀਂਹ ਦੌਰਾਨ ਗੜੇ ਪੈਣ ਦੀ ਖਬਰ ਸਾਹਮਣੇ ਆਈ ਹੈ। ਇਸ ਮੌਕੇ ਲੱਗੇ ਮੇਲੇ ਵਿਚ ਕਈ ਵਿਅਕਤੀਆਂ ਨੂੰ ਕਰੰਟ ਲੱਗਣ ਦਾ ਵੀ ਸਮਾਚਾਰ ਮਿਲਿਆ ਹੈ, ਜਿਸ ਦੌਰਾਨ ਇਕ ਵਿਅਕਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਰੋਜ਼ ਗਾਰਡਨ ਦੇ ਨਜ਼ਦੀਕ ਇਕ ਮੇਲਾ ਲੱਗਿਆ ਹੋਇਆ ਹੈ, ਜਿਸ ਵਿਚ ਕਾਫੀ ਦੁਕਾਨਾਂ ਵੀ ਸਜਾਈਆਂ ਗਈਆਂ ਹਨ। ਸ਼ਾਮੀਂ ਮੀਂਹ ਨਾਲ ਭਾਰੀ ਗੜੇ ਪੈਣ ਕਾਰਨ ਦੁਕਾਨਾਂ ਲਈ ਲਾਈਆਂ ਗਈਆਂ ਪਾਈਪਾਂ ਵਿਚ ਕਰੰਟ ਆ ਗਿਆ। ਦੱਸਿਆ ਜਾ ਰਿਹਾ ਹੈ ਕਿ ਕਈ ਵਿਅਕਤੀ ਕਰੰਟ ਦੀ ਲਪੇਟ ਵਿਚ ਆ ਗਏ। ਇਕ ਵਿਅਕਤੀ ਨੂੰ ਜ਼ਿਆਦਾ ਕਰੰਟ ਲੱਗ ਗਿਆ, ਜਿਸ ਨੂੰ ਸਿਵਲ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ।
;
;
;
;
;
;
;
;