ਤਾਮਿਲਨਾਡੂ- ਕਾਲਜ ਵਿਦਿਆਰਥਣ ਨਾਲ ਜਬਰ ਜਨਾਹ ਕਰਨ ਵਾਲਿਆਂ ਦਾ ਪੁਲਿਸ ਨੇ ਕੀਤਾ ਐਨਕਾਊਂਟਰ
                  
ਚੇਨਈ, 4 ਨਵੰਬਰ- ਤਾਮਿਲਨਾਡੂ ਦੇ ਕੋਇੰਬਟੂਰ ਵਿਚ 20 ਸਾਲਾ ਕਾਲਜ ਵਿਦਿਆਰਥਣ ਨਾਲ ਹੋਏ ਸਮੂਹਿਕ ਜਬਰ ਜਨਾਹ ਦੇ ਮਾਮਲੇ ਵਿਚ ਪੁਲਿਸ ਨੇ ਸੋਮਵਾਰ ਰਾਤ ਨੂੰ ਇਕ ਮੁਕਾਬਲੇ ਵਿਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਅੱਜ ਕਿਹਾ ਕਿ ਸੀ.ਸੀ.ਟੀ.ਵੀ. ਫੁਟੇਜ ਤੋਂ ਪਤਾ ਚੱਲਿਆ ਕਿ ਦੋਸ਼ੀ ਵੇਲੀਕਿਨਾਰੂ ਦੇ ਇਕ ਸੁੰਨਸਾਨ ਇਲਾਕੇ ਵਿਚ ਲੁਕੇ ਹੋਏ ਸਨ।
ਪੁਲਿਸ ਨੇ ਦੇਰ ਰਾਤ ਤਿੰਨਾਂ ਆਦਮੀਆਂ ਨੂੰ ਘੇਰ ਲਿਆ। ਤਿੰਨਾਂ ਆਦਮੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਟੀਮ 'ਤੇ ਹਮਲਾ ਕਰ ਦਿੱਤਾ, ਜਿਸ ਨਾਲ ਇਕ ਪੁਲਿਸ ਕਾਂਸਟੇਬਲ ਜ਼ਖਮੀ ਹੋ ਗਿਆ। ਫਿਰ ਪੁਲਿਸ ਨੇ ਗੋਲੀਬਾਰੀ ਕੀਤੀ, ਜਿਸ ਨਾਲ ਤਿੰਨਾਂ ਮੁਲਜ਼ਮਾਂ ਦੀ ਲੱਤ ਵਿਚ ਸੱਟ ਲੱਗੀ। ਮੁਲਜ਼ਮਾਂ ਦਾ ਕੋਇੰਬਟੂਰ ਦੇ ਇਕ ਸਰਕਾਰੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
2 ਨਵੰਬਰ ਨੂੰ ਰਾਤ 11 ਵਜੇ ਦੇ ਕਰੀਬ ਕੋਇੰਬਟੂਰ ਹਵਾਈ ਅੱਡੇ ਨੇੜੇ ਪਹਿਲੇ ਸਾਲ ਦੀ ਪੀਜੀ ਵਿਦਿਆਰਥਣ ਨਾਲ ਸਮੂਹਿਕ ਜਬਰ ਜਨਾਹ ਕੀਤਾ ਗਿਆ। ਪੀੜਤਾ ਆਪਣੇ ਇਕ ਦੋਸਤ ਨਾਲ ਕਾਰ ਵਿਚ ਬੈਠੀ ਗੱਲਬਾਤ ਕਰ ਰਹੀ ਸੀ, ਜਦੋਂ ਇਕ ਕਾਰ ਵਿਚ ਸਵਾਰ ਤਿੰਨ ਵਿਅਕਤੀਆਂ ਨੇ ਉਨ੍ਹਾਂ ਦੀ ਕਾਰ 'ਤੇ ਹਮਲਾ ਕਰ ਦਿੱਤਾ।
ਮੁਲਜ਼ਮਾਂ ਨੇ ਕਾਰ ਦੀ ਖਿੜਕੀ ਤੋੜ ਦਿੱਤੀ ਅਤੇ ਪੀੜਤਾ ਦੇ ਦੋਸਤ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਫਿਰ ਤਿੰਨਾਂ ਨੇ ਵਿਦਿਆਰਥਣ ਨੂੰ ਅਗਵਾ ਕਰ ਲਿਆ। ਉਨ੍ਹਾਂ ਨੇ ਉਸ ਨਾਲ ਸਮੂਹਿਕ ਜਬਰ ਜਨਾਹ ਕੀਤਾ ਅਤੇ ਫਿਰ ਉਸ ਨੂੰ ਛੱਡ ਕੇ ਭੱਜ ਗਏ।
        
      
            
      
            
      
            
      
            
      
            
      
            
      
            
      
            
      
            
      
            
      
            
      
            
      
            
      
            
      
            
      
            
;        
                        
;        
                        
;        
                        
;        
                        
;        
                        
;        
                        
;        
                        
;