JALANDHAR WEATHER

ਇਨਸਾਫ ਨਾ ਮਿਲਣ 'ਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਤੇ ਕਿਸਾਨ ਮੋਰਚਾ ਨੇ ਘੇਰਿਆ ਥਾਣਾ

ਗੁਰੂਹਰਸਹਾਏ, 5 ਨਵੰਬਰ (ਕਪਿਲ ਕੰਧਾਰੀ)-ਅੱਜ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਕ੍ਰਾਂਤੀਕਾਰੀ ਕਿਸਾਨ ਮੋਰਚਾ ਪੰਜਾਬ ਦੀ ਅਗਵਾਈ 'ਚ ਥਾਣਾ ਗੁਰੂਹਰਸਹਾਏ ਦੇ ਗੇਟ ਅੱਗੇ ਧਰਨਾ ਦਿੱਤਾ ਗਿਆ। ਇਸ ਧਰਨੇ ਸੰਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਆਗੂ ਜੈਲ ਸਿੰਘ ਚੱਪਾਅੜਿਕੀ ਨੇ ਦੱਸਿਆ ਕਿ ਮਨਜਿੰਦਰ ਸਿੰਘ ਨੌਜਵਾਨ ਨੂੰ ਗੰਭੀਰ ਸੱਟਾਂ ਲਗਾ ਕੇ ਜ਼ਖਮੀ ਕਰਕੇ ਫੱਟੜ ਕਰਨ ਵਾਲਿਆਂ ਖਿਲਾਫ ਪੁਲਿਸ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਗੁਰੂਹਰਸਹਾਏ ਥਾਣੇ ਵਿਚ ਕਿਸੇ ਵੀ ਲੋੜਵੰਦ ਗਰੀਬ ਨੂੰ ਇਨਸਾਫ ਨਹੀਂ ਮਿਲਦਾ ਜੇਕਰ ਮਿਲਦਾ ਹੈ ਤਾਂ ਧਰਨਾ ਲਗਾਉਣ ਤੋਂ ਬਿਨਾਂ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਇਸ ਦੀ ਤਾਜ਼ਾ ਮਿਸਾਲ ਨੌਜਵਾਨ ਮਨਜਿੰਦਰ ਸਿੰਘ ਦੇ ਮਾਮਲੇ ਦੀ ਦੇਖੀ ਜਾ ਸਕਦੀ ਹੈ।

ਉਨ੍ਹਾਂ ਕਿਹਾ ਕਿ ਮਨਜਿੰਦਰ ਸਿੰਘ ਦੇ ਘਰ ਉਤੇ ਹਮਲਾ ਕਰਨ ਵਾਲਿਆਂ ਨੂੰ 16 ਅਗਸਤ ਤੋਂ ਲੈ ਕੇ ਅੱਜ ਤੱਕ ਇਨਸਾਫ ਨਹੀਂ ਮਿਲਿਆ। ਮੁਲਜ਼ਮਾਂ ਨੂੰ ਪੁਲਿਸ ਵਲੋਂ ਜਾਣਬੁੱਝ ਕੇ ਟਾਈਮ ਦਿੱਤਾ ਜਾ ਰਿਹਾ ਹੈ ਅਤੇ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਦੋਸ਼ ਲਗਾਇਆ ਕਿ ਸਗੋਂ ਤਫਤੀਸ਼ੀ ਅਫਸਰ ਵਲੋਂ ਪੀੜਤ ਧਿਰ ਨੂੰ ਦਾਬੇ ਮਾਰੇ ਜਾ ਰਹੇ ਹਨ। ਕ੍ਰਾਂਤੀਕਾਰੀ ਕਿਸਾਨ ਮੋਰਚਾ ਦੇ ਆਗੂ ਮਾਸਟਰ ਬਲਵਿੰਦਰ ਸਿੰਘ ਨੇ ਕਿਹਾ ਕਿ ਇਹ ਗੱਲ ਠੀਕ ਹੈ ਕਿ ਗੁਰੂਹਰਸਹਾਏ ਥਾਣੇ ਵਿਚ ਧਰਨੇ ਬਿਨਾਂ ਇਨਸਾਫ ਨਹੀਂ ਮਿਲਦਾ। ਪਿਛਲੇ ਦਿਨੀਂ ਬਸਤੀ ਕੇਸਰ ਸਿੰਘ ਵਾਲਾ ਦੇ ਨੌਜਵਾਨ ਅਮਨਦੀਪ ਦਾ ਕਤਲ ਹੋਇਆ। ਪਹਿਲਾਂ ਮੋਹਣ ਕੇ ਉਤਾੜ ਸੜਕ ਉਤੇ ਲਾਸ਼ ਰੱਖ ਕੇ ਪਰਿਵਾਰ ਵਲੋਂ ਇਨਸਾਫ ਲੈਣ ਲਈ ਧਰਨਾ ਮਾਰਿਆ ਗਿਆ ਤੇ ਫਿਰ ਗੁਰੂਹਰਸਹਾਏ ਬੱਤੀਆਂ ਵਾਲਾ ਚੌਕ ਉਤੇ ਲਾਸ਼ ਰੱਖ ਕੇ ਦਿਨ-ਰਾਤ ਧਰਨਾ ਦਿੱਤਾ ਗਿਆ ਅਤੇ ਫਿਰ ਵੀ ਸਹੀ ਧਾਰਾਵਾਂ ਨਾ ਲਾ ਕੇ ਇਨਸਾਫ ਨਹੀਂ ਦਿੱਤਾ ਗਿਆ। ਇਸ ਤਰ੍ਹਾਂ ਜਿਊਂਦੀ ਜਾਗਦੀ ਮਿਸਾਲ ਲੈਪੋ ਦੇ ਨੌਜਵਾਨ ਦਾ ਕਤਲ ਹੈ। ਉਨ੍ਹਾਂ ਨੇ ਦਿਨ-ਰਾਤ ਲਾਸ਼ ਸੜਕ ਉਤੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਜੇਕਰ ਮਨਜਿੰਦਰ ਸਿੰਘ ਉਤੇ ਵਾਰ ਅਤੇ ਹਮਲਾ ਕਰਨ ਵਾਲੇ ਮੁਲਜ਼ਮਾਂ ਉਤੇ ਕਾਰਵਾਈ ਨਾ ਕੀਤੀ ਗਈ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਧਰਨੇ ਨੂੰ ਜੈਲ ਸਿੰਘ ਚੱਪਾੜਕੀ, ਮਾਸਟਰ ਬਲਵਿੰਦਰ ਸਿੰਘ, ਰਿਟਾ. ਰਾਣੀ ਗੁਰੂਹਰਸਹਾਏ ਨੇ ਸੰਬੋਧਨ ਕੀਤਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ