JALANDHAR WEATHER

ਅੰਮ੍ਰਿਤਸਰ 'ਚ ਹੋਈ ਗੋਲੀਬਾਰੀ

ਅੰਮ੍ਰਿਤਸਰ, 6 ਨਵੰਬਰ (ਰੇਸ਼ਮ ਸਿੰਘ)- ਮੁੱਖ ਮੰਤਰੀ ਅਤੇ ਹੋਰ ਵੀ.ਆਈ.ਪੀ. ਸ਼ਖ਼ਸੀਅਤਾਂ ਦੀ ਆਮਦ ਕਾਰਨ ਸ਼ਹਿਰ ਪੁਲਿਸ ਛਾਉਣੀ ਬਣਿਆ ਹੋਇਆ ਹੈ ਪਰ ਉਸ ਦੇ ਬਾਵਜੂਦ ਅੱਜ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਕਿ ਅੰਮ੍ਰਿਤਸਰ ਦੇ ਮੋਹਕਮਪੁਰਾ ਸਥਿਤ ਇਲਾਕੇ ਕ੍ਰਿਸ਼ਨਾ ਨਗਰ ਵਿਖੇ ਫਾਇਰਿੰਗ ਹੋਣ ਦੀ ਘਟਨਾ ਵਾਪਰੀ। ਦੋ ਧੜਿਆਂ ਵਲੋਂ ਇਕ ਦੂਜੇ ’ਤੇ ਗੋਲੀਆਂ ਚਲਾਈਆਂ ਗਈਆਂ, ਜਿਸ ਕਾਰਨ ਤਿੰਨ ਵਿਅਕਤੀ ਜ਼ਖਮੀ ਹੋਏ ਹਨ। ਜ਼ਖ਼ਮੀਆਂ ਦੀ ਸ਼ਨਾਖਤ ਵਿਸ਼ੂ ਮਨਪ੍ਰੀਤ ਅਤੇ ਦੇਵ ਵਜੋਂ ਹੋਈ ਹੈ ਜੋ ਕਿ ਕ੍ਰਿਸ਼ਨਾ ਨਗਰ ਦੇ ਰਹਿਣ ਵਾਲੇ ਹਨ, ਤਿੰਨਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਾ ਦਿੱਤਾ ਗਿਆ ਹੈ। ਏ.ਸੀ.ਪੀ. ਗਗਨਦੀਪ ਸਿੰਘ ਨੇ ਦੱਸਿਆ ਕਿ ਇਕ ਧਿਰ ਵਲੋਂ ਲਾਇਸੈਂਸੀ ਪਿਸਤੌਲ ਦੀ ਵਰਤੋਂ ਕੀਤੀ ਗਈ ਹੈ ਜਦੋਂ ਦੂਜੇ ‌ਧਿਰ ਦੇ ਹਥਿਆਰਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ