ਹਮਦਰਦ ਟੀ.ਵੀ. ਦੇ ਪੱਤਰਕਾਰ ਅਗਵਾ ਮਾਮਲੇ ’ਚ ਇਕ ਨਿਹੰਗ ਸਿੰਘ ਗ੍ਰਿਫ਼ਤਾਰ, ਦੋ ਦੀ ਭਾਲ ਜਾਰੀ
ਚੰਡੀਗੜ੍ਹ, ਨਵੰਬਰ (ਕਪਿਲ ਵਧਵਾ)- ਨਵਾਂਗਰਾਓ ਤੋਂ ਅਗਵਾ ਕੀਤੇ ਗਏ ਹਮਦਰਦ ਟੀ.ਵੀ. ਦੇ ਐਂਕਰ ਗੁਰਪਿਆਰ ਸਿੰਘ ਦੇ ਅਗਵਾ ਮਾਮਲੇ ਵਿਚ ਮੋਹਾਲੀ ਪੁਲਿਸ ਨੇ ਤਿੰਨ ਨਿਹੰਗ ਸਿੰਘਾਂ ਨੂੰ ਨਾਮਜ਼ਦ ਕਰਕੇ ਉਨ੍ਹਾਂ ਵਿਚੋਂ ਇਕ ਬਲਕਰਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂ ਕਿ ਬਾਕੀ ਦੋ ਨਿਹੰਗ ਸਿੰਘ ਹਰਦੀਪ ਸਿੰਘ ਤੇ ਜਸਕਰਨ ਸਿੰਘ ਅਗਵਾ ਲਈ ਵਰਤੀ ਗੱਡੀ ਸਮੇਤ ਅਜੇ ਫ਼ਰਾਰ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਜਾਂਚ ਜਾਰੀ ਹੈ।
ਇਸ ਸੰਬੰਧੀ ਮੋਹਾਲੀ ਦੇ ਐਸ.ਐਸ.ਪੀ. ਹਰਮਨਦੀਪ ਸਿੰਘ ਹਾਂਸ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ਼ਿਕਾਇਤ ਕਰਤਾ ਮਨਪ੍ਰੀਤ ਕੌਰ, ਜੋ ਕਿ ਪੱਤਰਕਾਰ ਗੁਰਪਿਆਰ ਸਿੰਘ ਦੀ ਭੈਣ ਹੈ, ਨੇ ਪੁਲਿਸ ਨੂੰ ਚਾਰ ਨਵੰਬਰ ਨੂੰ ਉਸ ਦੇ ਭਰਾ ਦੇ ਅਗਵਾ ਹੋਣ ਦੀ ਸੂਚਨਾ ਦਿੱਤੀ ਸੀ, ਜਿਸ ਤੋਂ ਬਾਅਦ ਮੋਹਾਲੀ ਪੁਲਿਸ ਨੇ ਚੰਡੀਗੜ੍ਹ ਪੁਲਿਸ ਦੀ ਮਦਦ ਨਾਲ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕਰਦਿਆਂ ਪਤਾ ਕੀਤਾ ਕਿ ਟੀ. ਵੀ. ਐਂਕਰ ਨੂੰ ਟੋਲ ਪਲਾਜ਼ਿਆਂ ਤੋਂ ਬਚ ਬਚਾ ਕੇ ਅਗਵਾ ਕਰਨ ਵਾਲੇ ਫਰੀਦਕੋਟ ਵੱਲ ਨੂੰ ਲੈ ਕੇ ਗਏ ਹਨ, ਜਿਸ ਤੋਂ ਬਾਅਦ ਏ.ਜੀ.ਟੀ.ਐਫ਼. ਫਰੀਦਕੋਟ ਦੀ ਮਦਦ ਨਾਲ ਗੁਰਪਿਆਰ ਸਿੰਘ ਨੂੰ ਸਹੀ ਸਲਾਮਤ ਬਚਾਅ ਲਿਆ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਵਿਚ ਜਾਂਚ ਦੌਰਾਨ ਪਤਾ ਚੱਲਿਆ ਹੈ ਕਿ ਗੁਰਪਿਆਰ ਸਿੰਘ ਨੇ ਕੁਝ ਨਿਹੰਗ ਸਿੰਘਾਂ ਨਾਲ ਆਪਣੇ ਦਿੱਤੇ ਚੈਕ ਵਾਪਸ ਲੈਣ ਲਈ ਇਕ ਸਮਝੌਤਾ ਕੀਤਾ ਗਿਆ ਸੀ, ਜਿਸ ਦੇ ਉਸ ਨੇ ਸਿੰਘਾੰ ਨੂੰ ਤਿੰਨ ਲੱਖ ਰੁਪਏ ਵਾਪਸ ਕਰਨੇ ਸਨ ਪਰ ਜਦੋਂ ਉਹ ਅਜਿਹਾ ਕਰਨ ਤੋਂ ਅਸਮਰਥ ਰਿਹਾ ਤਾਂ ਨਿਹੰਗ ਸਿੰਘਾਂ ਨੇ ਉਸ ਨੂੰ ਅਗਵਾ ਕਰ ਲਿਆ।
;
;
;
;
;
;
;
;