JALANDHAR WEATHER

32 ਸਾਲਾ ਯਾਤਰਾ ਪ੍ਰਭਾਵਕ ਅਨੁਨਯ ਸੂਦ ਦਾ ਦਿਹਾਂਤ

ਨਵੀਂ ਦਿੱਲੀ, 6 ਨਵੰਬਰ- 32 ਸਾਲਾ ਯਾਤਰਾ ਪ੍ਰਭਾਵਕ ਅਨੁਨਯ ਸੂਦ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਪਰਿਵਾਰ ਨੇ ਇਸ ਹੈਰਾਨ ਕਰਨ ਵਾਲੀ ਖ਼ਬਰ ਦੀ ਪੁਸ਼ਟੀ ਕੀਤੀ ਹੈ। ਅਨੁਨਯ ਇਕ ਦਿਨ ਪਹਿਲਾਂ ਤੱਕ ਇੰਸਟਾਗ੍ਰਾਮ 'ਤੇ ਸਰਗਰਮ ਸੀ। ਲੋਕ ਉਨ੍ਹਾਂ ਦੀ ਮੌਤ ਬਾਰੇ ਸ਼ੋਕ ਸੰਦੇਸ਼ ਦੇਖ ਕੇ ਹੈਰਾਨ ਹਨ। ਹਾਲਾਂਕਿ ਉਸ ਦੀ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਬੀਤੇ ਦਿਨ ਹੀ ਆਪਣੀ ਆਖ਼ਰੀ ਪੋਸਟ ਪਾਈ ਸੀ। ਜਾਣਕਾਰੀ ਅਨੁਸਾਰ ਇੰਸਟਾਗ੍ਰਾਮ ’ਤੇ ਅਨੁਨਯ ਨੂੰ 1.4 ਮਿਲੀਅਨ ਲੋਕ ਫਾਲੋ ਕਰਦੇ ਹਨ ਤੇ ਯੂ ਟਿਊਬ ’ਤੇ ਵੀ ਉਸ ਦੇ 3.8 ਲੱਖ ਫਾਲੋਅਰ ਹਨ।

ਸਾਂਝੀ ਕੀਤੀ ਪੋਸਟ ਵਿਚ ਲਿਖਿਆ ਗਿਆ ਹੈ ਕਿ ਡੂੰਘੇ ਦੁੱਖ ਨਾਲ ਅਸੀਂ ਆਪਣੇ ਪਿਆਰੋ ਅਨੁਨਯ ਸੂਦ ਦੇ ਦਿਹਾਂਤ ਦੀ ਸੂਚਨਾ ਸਾਂਝੀ ਕਰ ਰਹੇ ਹਾਂ। ਇਸ ਔਖੀ ਘੜੀ ਵਿਚ ਅਸੀਂ ਤੁਹਾਡੀ ਸਮਝਦਾਰੀ ਤੇ ਆਪਣੀ ਨਿੱਜਤਾ ਦੀ ਮੰਗ ਕਰਦੇ ਹਾਂ। ਪਰਿਵਾਰ ਨੇ ‌ਅੱਗੇ ਲਿਖਿਆ ਕਿ ਸਾਡੀ ਬੇਨਤੀ ਹੈ ਕਿ ਨਿੱਜੀ ਪ੍ਰਾਪਰਟੀ ਅੱਗੇ ਕਿਸੇ ਵੀ ਤਰ੍ਹਾਂ ਦੀ ਭੀੜ ਨਾ ਲਗਾਈ ਜਾਵੇ। ਰੱਬ ਉਸ ਦੀ ਆਤਮਾ ਨੂੰ ਸ਼ਾਂਤੀ ਦੇਵੇ।


ਦੱਸ ਦੇਈਏ ਕਿ ਅਨੁਨਯ ਸਾਲ 2022, 2023 ਤੇ 2024 ਵਿਚ ਫੋਰਬਸ ਇੰਡੀਆ ਦੀ ਉੱਚ ਡਿਜ਼ੀਟਲ ਸਟਾਰ ਸੂਚੀ ਵਿਚ ਵੀ ਆ ਚੁੱਕੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ