ਬਿਹਾਰ ਚੋਣਾਂ : ਪਹਿਲੇ ਪੜਾਅ 'ਚ ਦੁਪਹਿਰ 3 ਵਜੇ ਤੱਕ 53.77 ਫੀਸਦੀ ਹੋਈ ਵੋਟਿੰਗ
ਪਟਨਾ, 6 ਨਵੰਬਰ-ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਵਿਚ ਦੁਪਹਿਰ 3 ਵਜੇ ਤੱਕ 53.77 % ਵੋਟਿੰਗ ਦਰਜ ਕੀਤੀ ਗਈ ਹੈ। ਦੱਸ ਦਈਏ ਕਿ ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਜਾਰੀ ਹੈ। 18 ਜ਼ਿਲ੍ਹਿਆਂ ਦੀਆਂ 121 ਸੀਟਾਂ ਲਈ ਵੋਟਿੰਗ ਸ਼ਾਮ 5 ਵਜੇ ਤੱਕ ਚੱਲੇਗੀ। 104 ਸੀਟਾਂ 'ਤੇ ਸਿੱਧੇ ਤੌਰ 'ਤੇ ਚੋਣ ਲੜੀ ਜਾ ਰਹੀ ਹੈ, ਜਦੋਂਕਿ 17 ਸੀਟਾਂ 'ਤੇ ਤਿੰਨ-ਪੱਖੀ ਚੋਣ ਲੜੀ ਜਾ ਰਹੀ ਹੈ। ਬਿਹਾਰ ਵਿਚ 243 ਸੀਟਾਂ ਲਈ ਦੋ ਪੜਾਵਾਂ ਵਿਚ ਚੋਣਾਂ ਹੋ ਰਹੀਆਂ ਹਨ। ਨਤੀਜੇ 14 ਨਵੰਬਰ ਨੂੰ ਐਲਾਨੇ ਜਾਣਗੇ।
;
;
;
;
;
;
;
;