ਟਰੱਕ ਵਲੋਂ ਦਰੜੇ ਜਾਣ 'ਤੇ 2 ਔਰਤਾਂ ਦੀ ਮੌਤ
ਮਾਧੋਪੁਰ (ਪਠਾਨਕੋਟ) 10 ਨਵੰਬਰ (ਮਹਿਰਾ) - ਡਿਫੈਂਸ ਰੋਡ ਟੀ-ਪੁਆਇੰਟ ਨੇੜੇ ਅੱਜ ਦੁਪਹਿਰ 12 ਵਜੇ ਦੇ ਕਰੀਬ ਟਰੱਕ ਵਲੋਂ ਦਰੜੇ ਜਾਣ 'ਤੇ 2 ਔਰਤਾਂ ਦੀ ਮੌਤ ਹੋ ਗਈ। ਮ੍ਰਿਤਕ ਔਰਤਾਂ 'ਚ ਇਕ ਔਰਤ ਪਿੰਡ ਜੈਨੀ ਅਤੇ ਦੂਜੀ ਪਿੰਡ ਮੈਰੇ ਦੀ ਦੱਸੀ ਜਾ ਰਹੀ ਹੈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ਾ ਨੂੰ ਕਬਜੇ ਚ ਲੈਕੇ ਸਿਵਲ ਹਸਪਤਾਲ ਪਠਾਨਕੋਟ ਵਿਖੇ ਭੇਜ ਦਿੱਤਾ । ਪੁਲਿਸ ਟੀਮ ਵਲੋਂ ਉੱਕਤ ਟਰੱਕ ਚਾਲਕ ਨੂੰ ਫੜਨ ਲਈ ਸੀ.ਸੀ.ਟੀ.ਵੀ. ਕੈਮਰੇ ਚੈੱਕ ਕੀਤੇ ਜਾ ਰਹੇ ਹਨ।
;
;
;
;
;
;
;