ਨਸ਼ੇ ਦੇ ਸੰਬੰਧ ’ਚ ਛਾਪੇਮਾਰੀ ਦੌਰਾਨ ਚੱਲੀ ਗੋਲੀ, ਸਹਾਇਕ ਥਾਣੇਦਾਰ ਜ਼ਖਮੀ
ਕੁੱਲਗੜ੍ਹੀ, (ਫਿਰੋਜ਼ਪੁਰ), 10 ਨਵੰਬਰ (ਸੁਖਜਿੰਦਰ ਸਿੰਘ ਸੰਧੂ)- ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪੁਲਿਸ ਥਾਣਾ ਕੁੱਲਗੜ੍ਹੀ ਦੀ ਟੀਮ ਅੱਜ ਪਿੰਡ ਨਾਜ਼ੂ ਸ਼ਾਹ ਮਿਸ਼ਰੀ ਵਾਲਾ ਦੇ ਵਾਸੀ ਪਵਿੱਤਰ ਸਿੰਘ ਦੇ ਘਰ ਨਸ਼ੇ ਦੇ ਸੰਬੰਧ ’ਚ ਛਾਪੇਮਾਰੀ ਕਰਨ ਗਈ ਸੀ। ਇਸ ਸਮੇਂ ਚੱਲੀ ਗੋਲੀ ਨਾਲ ਥਾਣਾ ਕੁੱਲਗੜ੍ਹੀ ਦਾ ਸਹਾਇਕ ਥਾਣੇਦਾਰ ਬਲਵੰਤ ਸਿੰਘ ਜ਼ਖਮੀ ਹੋ ਗਿਆ, ਜਿਸ ਨੂੰ ਫਿਰੋਜ਼ਪੁਰ ਦੇ ਇਕ ਨਿੱਜੀ ਹਸਪਤਾਲ ਵਿਖੇ ਇਲਾਜ਼ ਲਈ ਭਰਤੀ ਕਰਵਾਇਆ ਗਿਆ ਹੈ। ਇਸ ਸੰਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆ ਹੋਇਆ ਮਨਜੀਤ ਸਿੰਘ ਐਸ. ਪੀ. ਡੀ. ਨੇ ਦੱਸਿਆ ਥਾਣਾ ਕੁੱਲਗੜ੍ਹੀ ਦੇ ਮੁੱਖ ਅਧਿਕਾਰੀ ਨੂੰ ਮਿਲੀ ਨਸ਼ੇ ਦੀ ਸੂਚਨਾ ਦੇ ਅਧਾਰ ’ਤੇ ਪੁਲਿਸ ਪਾਰਟੀ ਵਲੋਂ ਕੀਤੀ ਛਾਪੇਮਾਰੀ ਦੌਰਾਨ ਪਵਿੱਤਰ ਸਿੰਘ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਸਹਾਇਕ ਥਾਣੇਦਾਰ ਦਾ ਪਿਸਤੌਲ ਫੜ ਕੇ ਉਸ ’ਤੇ ਹੀ ਚਲਾ ਕੇ ਉਸ ਨੂੰ ਜ਼ਖਮੀ ਕਰ ਕੇ ਉਥੋਂ ਫਰਾਰ ਹੋ ਗਿਆ।
ਉਨ੍ਹਾਂ ਦੱਸਿਆ ਕਿ ਪੁਲਿਸ ਮੁਲਾਜ਼ਮ ਦਾ ਇਲਾਜ ਚੱਲ ਰਿਹਾ, ਜਿਸ ਦੀ ਹਾਲਤ ਠੀਕ ਹੈ। ਪੁਲਿਸ ਵਲੋਂ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਗੋਲੀ ਚਲਾਉਣ ਵਾਲੇ ਵਿਅਕਤੀ ’ਤੇ ਪਹਿਲਾਂ ਵੀ ਐਨ. ਡੀ. ਪੀ. ਐਸ. ਐਕਟ ਤਹਿਤ ਮੁਕੱਦਮੇ ਦਰਜ ਹਨ, ਜਿਸ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
;
;
;
;
;
;
;