ਕਮਾਦ ਨੂੰ ਲੱਗੀ ਭਿਆਨਕ ਅੱਗ 1 ਕਿੱਲਾ ਹੋਇਆ ਸੜ ਕੇ ਤਬਾਅ
ਧਾਰੀਵਾਲ, (ਗੁਰਦਾਸਪੁਰ), 10 ਨਵੰਬਰ (ਜੇਮਸ ਨਾਹਰ)- ਸਥਾਨਕ ਇਤਿਹਾਸਿਕ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਨੇੜੇ ਸਥਿਤ ਫਤਿਹ ਫਿਟਨਸ ਜਿੰਮ ਦੇ ਕੋਲ ਇਕ ਕਿੱਲਾ ਦੇ ਕਰੀਬ ਕਮਾਦ ਨੂੰ ਲੱਗੀ ਅੱਗ ਨਾਲ ਸਾਰਾ ਕਮਾਦ ਸੜ ਕੇ ਤਬਾਹ ਹੋ ਗਿਆ। ਇਹ ਜਾਣਕਾਰੀ ਵਾਰਡ ਨੰਬਰ 7 ਦੇ ਮੌਜੂਦਾ ਕੌਂਸਲਰ ਦੇ ਪਤੀ ਸਮਾਜ ਸੇਵੀ ਇੰਦਰਪ੍ਰੀਤ ਸਿੰਘ ਸਾਬੀ ਧਾਲੀਵਾਲ ਨੇ ਦਿੰਦਿਆਂ ਦੱਸਿਆ ਕਿ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਕਿਹਾ ਕਿ ਅੱਗ ਲੱਗਣ ਤੋਂ ਤੁਰੰਤ ਬਾਅਦ ਉਹਨਾਂ ਵਲੋਂ ਪੰਜਾਬ ਫਾਇਰ ਐਂਡ ਐਮਰਜਂਸੀ ਸਰਵਿਸ ਦੇ ਦਿੱਤੇ ਨੰਬਰ 101 ’ਤੇ ਫੋਨ ਕੀਤਾ ਗਿਆ ਪਰ ਇਹ ਸੁਵਿਧਾਵਾਂ ਪ੍ਰਦਾਨ ਕਰਨ ਵਾਲੀ ਫਾਇਰ ਐਮਰਜੈਂਸੀ ਦੀ ਗੱਡੀ ਵੀ 1 ਘੰਟਾ ਦੇਰੀ ਨਾਲ ਪਹੁੰਚੀ, ਜਿਸ ਦੇ ਆਉਣ ਤੱਕ ਕਮਾਦ ਸਾਰਾ ਸੜ ਚੁੱਕਾ ਸੀ।
;
;
;
;
;
;
;