ਪੈਟਰੋਲ ਬੰਬ ਨਾਲ ਹਮਲਾ ਕਰਨ ਦੀ ਫ਼ਿਰਾਕ ’ਚ ਘੁੰਮ ਰਹੇ ਚਾਰ ਕਾਬੂ
ਮੋਗਾ, 13 ਨਵੰਬਰ- ਮੋਗਾ ਵਿਖੇ ਬਾਘਾਪੁਰਾਣਾ ਪੁਲਿਸ ਨੇ ਪੈਟਰੋਲ ਬੰਬ ਨਾਲ ਹਮਲਾ ਕਰਨ ਦੀ ਫ਼ਿਰਾਕ ਵਿਚ ਘੁੰਮ ਰਹੇ 2 ਮੋਟਰਸਾਈਕਲ ਸਵਾਰ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਕੋਲੋਂ 3 ਬੀਅਰ ਦੀਆਂ ਬੋਤਲਾਂ, ਜਿਨ੍ਹਾਂ ਵਿਚ ਪੈਟਰੋਲ ਭਰਿਆ ਹੋਇਆ ਸੀ, ਇਕ ਮਾਚਿਸ ਤੇ 2 ਮੋਟਰਸਾਈਕਲਾਂ ਸਮੇਤ ਕਾਬੂ ਕੀਤੇ ਹਨ। ਕਾਬੂ ਕੀਤੇ ਗਏ ਚਾਰੋ ਨੌਜਵਾਨ ਫਰੀਦਕੋਟ ਦੇ ਰਹਿਣ ਵਾਲੇ ਹਨ ਤੇ ਇਨ੍ਹਾਂ ਨੇ ਇਸ ਤੋਂ ਪਹਿਲਾਂ ਬਾਘਾਪੁਰਾਣਾ ਦੇ ਪਿੰਡ ਮੱਡੀ ਮੁਸਤਫ਼ਾ ਵਿਚ ਵੀ ਇਕ ਸਾਈਕਲ ਦੀ ਦੁਕਾਨ ’ਤੇ ਪੈਟਰੋਲ ਬੰਬ ਸੁੱਟਿਆ ਸੀ। ਪੁਲਿਸ ਨੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਅੱਜ ਸ਼ਾਮ ਉੱਚ ਅਧਿਕਾਰੀ ਇਸ ਸੰਬੰਧੀ ਪ੍ਰੈਸ ਕਾਨਫ਼ਰੰਸ ਕਰਨਗੇ।
;
;
;
;
;
;
;