ਅੱਜ ਵੀ ਗੈਸ ਚੈਂਬਰ ਬਣੀ ਨਜ਼ਰ ਆਈ ਰਾਸ਼ਟਰੀ ਰਾਜਧਾਨੀ
ਨਵੀਂ ਦਿੱਲੀ, 13 ਨਵੰਬਰ- ਦਿੱਲੀ ਅਜੇ ਵੀ ਇਕ ਗੈਸ ਚੈਂਬਰ ਬਣੀ ਹੋਈ ਹੈ। ਕੱਲ੍ਹ ਰਾਜਧਾਨੀ ਦੇ 31 ਖੇਤਰਾਂ ਵਿਚ ਹਵਾ ਗੁਣਵੱਤਾ ਸੂਚਾਂਕ 400 ਤੋਂ ਉੱਪਰ ਦਰਜ ਕੀਤਾ ਗਿਆ। ਅੱਜ ਸਵੇਰੇ ਦਰਿਆਗੰਜ ਦੇ ਆਲੇ-ਦੁਆਲੇ ਦੇ ਖੇਤਰਾਂ ਵਿਚ ਹਵਾ ਗੁਣਵੱਤਾ ਸੂਚਾਂਕ 455 ਦਰਜ ਕੀਤਾ ਗਿਆ। ਬਾਹਰੀ ਦਿੱਲੀ ਦੇ ਕਈ ਖੇਤਰਾਂ ਵਿਚ ਹਵਾ ਗੁਣਵੱਤਾ ਸੂਚਕਾਂਕ 400 ਨੂੰ ਪਾਰ ਕਰ ਗਿਆ ਹੈ। ਦੀਵਾਲੀ ਤੋਂ ਬਾਅਦ ਦਿੱਲੀ ਦੇ ਕਈ ਖੇਤਰਾਂ ਵਿਚ ਹਵਾ ਗੁਣਵੱਤਾ ਸੂਚਾਂਕ ਮਾੜੇ ਅਤੇ ਬਹੁਤ ਮਾੜੇ ਵਰਗਾਂ ਵਿਚ ਰਿਹਾ ਹੈ, ਜਦੋਂ ਕਿ ਗ੍ਰੈਪ-3 ਪਾਬੰਦੀਆਂ ਲਾਗੂ ਹਨ। ਜਾਣਕਾਰੀ ਅਨੁਸਾਰ ਸੜਕ ਪ੍ਰਦੂਸ਼ਣ ਨੇ ਦਿੱਲੀ ਦੀ ਹਵਾ ਗੁਣਵੱਤਾ ਸੂਚਾਂਕ ਨੂੰ 1.38% ਤੱਕ ਪ੍ਰਭਾਵਿਤ ਕੀਤਾ ਹੈ।
;
;
;
;
;
;
;