JALANDHAR WEATHER

ਦਿੱਲੀ ਧਮਾਕਾ: ਕਾਰ ਵਿਚ ਮੌਜੂਦ ਡਾ. ਉਮਰ ਦਾ ਡੀ.ਐਨ.ਏ. ਹੋਇਆ ਮੈਚ

ਨਵੀਂ ਦਿੱਲੀ, 13 ਨਵੰਬਰ- ਦਿੱਲੀ ਲਾਲ ਕਿਲ੍ਹਾ ਧਮਾਕੇ ਦੇ ਮੁੱਖ ਦੋਸ਼ੀ ਡਾ. ਉਮਰ ਉਨ ਨਬੀ ਦਾ ਡੀ.ਐਨ.ਏ. ਮੈਚ ਹੋ ਗਿਆ ਹੈ। ਜਾਂਚ ਟੀਮਾਂ ਨੇ ਕਾਰ ਵਿਚੋਂ ਉਮਰ ਦੇ ਦੰਦ, ਹੱਡੀਆਂ, ਖੂਨ ਨਾਲ ਲੱਥਪੱਥ ਕੱਪੜਿਆਂ ਦੇ ਟੁਕੜੇ ਅਤੇ ਉਸ ਦੀ ਲੱਤ ਦਾ ਇਕ ਹਿੱਸਾ, ਜੋ ਸਟੀਅਰਿੰਗ ਵ੍ਹੀਲ ਅਤੇ ਐਕਸਲੇਟਰ ਦੇ ਵਿਚਕਾਰ ਫਸਿਆ ਹੋਇਆ ਸੀ, ਬਰਾਮਦ ਕੀਤਾ। ਇਹ ਸਾਰੇ ਨਮੂਨੇ ਉਮਰ ਦੀ ਮਾਂ ਦੇ ਡੀ.ਐਨ.ਏ. ਨਾਲ ਮੈਚ ਹੋ ਗਏ।


ਪੁਲਵਾਮਾ ਦਾ ਰਹਿਣ ਵਾਲਾ ਡਾਕਟਰ ਉਮਰ ਨਬੀ ਸੋਮਵਾਰ ਸ਼ਾਮ ਨੂੰ ਲਾਲ ਕਿਲ੍ਹੇ ਦੇ ਨੇੜੇ ਹੋਏ ਕਾਰ ਬੰਬ ਧਮਾਕੇ ਲਈ ਜ਼ਿੰਮੇਵਾਰ ਸੀ। ਇਸ ਦੌਰਾਨ ਜਾਂਚ ਤੋਂ ਪਤਾ ਲੱਗਾ ਹੈ ਕਿ ਉਮਰ 6 ਦਸੰਬਰ ਨੂੰ ਬਾਬਰੀ ਮਸਜਿਦ ਢਾਹੁਣ ਦੀ ਬਰਸੀ ’ਤੇ ਦਿੱਲੀ ਵਿਚ ਮੁੰਬਈ 2008 ਦੇ 26/11 ਵਰਗੇ ਹਮਲੇ ਨੂੰ ਅੰਜ਼ਾਮ ਦੇਣ ਦੀ ਫ਼ਿਰਾਕ ਵਿਚ ਸੀ, ਇਸ ਲਈ ਵੱਡੀ ਮਾਤਰਾ ਵਿਚ ਵਿਸਫੋਟਕ ਜਮਾ ਕੀਤਾ ਗਿਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ