ਦਿੱਲੀ ਧਮਾਕੇ: ਕਾਊਂਟਰ ਇੰਟੈਲੀਜੈਂਸ ਕਸ਼ਮੀਰ ਵਲੋਂ 13 ਥਾਵਾਂ 'ਤੇ ਛਾਪੇਮਾਰੀ
ਸ੍ਰੀਨਗਰ, 13 ਨਵੰਬਰ- ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੰਮੂ-ਕਸ਼ਮੀਰ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਕਸ਼ਮੀਰ (ਸੀ.ਆਈ.ਕੇ.) ਵਿੰਗ ਸ੍ਰੀਨਗਰ ਜੈਸ਼-ਏ-ਮੁਹੰਮਦ ਸਾਜ਼ਿਸ਼ ਅਤੇ ਹਾਲ ਹੀ ਵਿਚ ਦਿੱਲੀ ਬੰਬ ਧਮਾਕੇ ਦੇ ਮਾਮਲੇ ਦੀ ਚੱਲ ਰਹੀ ਜਾਂਚ ਦੇ ਸੰਬੰਧ ਵਿਚ ਵਾਦੀ ਵਿਚ ਲਗਭਗ 13 ਥਾਵਾਂ 'ਤੇ ਇਕੋ ਸਮੇਂ ਛਾਪੇਮਾਰੀ ਕਰ ਰਹੀ ਹੈ।
ਅਧਿਕਾਰੀਆਂ ਨੇ ਕਿਹਾ ਕਿ ਵੱਡੀ ਸਾਜ਼ਿਸ਼ ਦਾ ਪਤਾ ਲਗਾਉਣ ਲਈ ਅਪਰਾਧਿਕ ਜਾਂਚ ਵਿਭਾਗ ਦੁਆਰਾ ਸਾਂਝੇ ਤੌਰ 'ਤੇ ਕੀਤੀ ਜਾ ਰਹੀ ਜਾਂਚ ਦੇ ਹਿੱਸੇ ਵਜੋਂ ਕਈ ਜ਼ਿਲ੍ਹਿਆਂ ਵਿਚ ਤਲਾਸ਼ੀ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਦਾ ਉਦੇਸ਼ ਧਮਾਕੇ ਦੀ ਸਾਜ਼ਿਸ਼ ਨਾਲ ਜੁੜੇ ਸ਼ੱਕੀ ਵਿਅਕਤੀਆਂ ਦਾ ਪਤਾ ਲਗਾਉਣਾ ਹੈ। ਉਨ੍ਹਾਂ ਕਿਹਾ ਕਿ ਕਈ ਟੀਮਾਂ ਜ਼ਮੀਨ 'ਤੇ ਹਨ ਅਤੇ ਵਾਦੀ ਵਿਚ 13 ਥਾਵਾਂ 'ਤੇ ਤਲਾਸ਼ੀ ਜਾਰੀ ਹੈ। ਹਿਰਾਸਤ ਅਤੇ ਬਰਾਮਦਗੀ ਜਲਦੀ ਹੀ ਹੋਵੇਗੀ।
ਉਨ੍ਹਾਂ ਕਿਹਾ ਕਿ ਇਸ ਸੰਬੰਧੀ ਹੋਰ ਵੇਰਵੇ ਬਾਅਦ ਵਿਚ ਸਾਂਝੇ ਕੀਤੇ ਜਾਣਗੇ।
;
;
;
;
;
;
;