JALANDHAR WEATHER

ਜੰਮੂ ਕਸ਼ਮੀਰ: ਪੁਲਿਸ ਸਟੇਸ਼ਨ ’ਚ ਵੱਡਾ ਧਮਾਕਾ, 9 ਦੀ ਮੌਤ

ਸ੍ਰੀਨਗਰ, 15 ਨਵੰਬਰ- ਕਸ਼ਮੀਰ ਦੇ ਸ੍ਰੀਨਗਰ ਦੇ ਨੌਗਾਮ ਪੁਲਿਸ ਸਟੇਸ਼ਨ 'ਤੇ ਬੀਤੀ ਰਾਤ ਇਕ ਵੱਡਾ ਧਮਾਕਾ ਹੋਇਆ। ਇਸ ਵਿਚ ਨੌਂ ਲੋਕ ਮਾਰੇ ਗਏ ਅਤੇ 29 ਜ਼ਖਮੀ ਹੋਏ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਜ਼ਖਮੀਆਂ ਵਿਚੋਂ ਜ਼ਿਆਦਾਤਰ ਪੁਲਿਸ ਕਰਮਚਾਰੀ ਹਨ ਅਤੇ 92 ਆਰਮੀ ਬੇਸ ਅਤੇ ਐਸ.ਕੇ.ਆਈ.ਐਮ.ਐਸ. ਸੌਰਾ ਹਸਪਤਾਲ ਵਿਚ ਇਲਾਜ ਅਧੀਨ ਹਨ।

ਅਧਿਕਾਰੀਆਂ ਦੇ ਅਨੁਸਾਰ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਪੁਲਿਸ ਵ੍ਹਾਈਟ-ਕਾਲਰ ਅੱਤਵਾਦੀ ਮਾਡਿਊਲ ਮਾਮਲੇ ਦੇ ਸੰਬੰਧ ਵਿਚ ਜ਼ਬਤ ਕੀਤੇ ਗਏ ਵਿਸਫੋਟਕਾਂ ਦੇ ਨਮੂਨੇ ਇਕੱਠੇ ਕਰ ਰਹੀ ਸੀ। ਹਾਲਾਂਕਿ ਧਮਾਕੇ ਦੀ ਅੱਤਵਾਦੀ ਹਮਲੇ ਦੇ ਪੱਖ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ