JALANDHAR WEATHER

ਅਦਾਕਾਰ ਰਾਜਕੁਮਾਰ ਰਾਓ ਬਣੇ ਪਿਤਾ, ਧੀ ਦਾ ਹੋਇਆ ਜਨਮ

ਮੁੰਬਈ, 15 ਨਵੰਬਰ- ਅਦਾਕਾਰ ਰਾਜਕੁਮਾਰ ਰਾਓ ਅਤੇ ਉਨ੍ਹਾਂ ਦੀ ਪਤਨੀ ਪੱਤਰਲੇਖਾ ਮਾਪੇ ਬਣ ਗਏ ਹਨ। ਉਨ੍ਹਾਂ ਦੇ ਘਰ ਇਕ ਬੱਚੀ ਨੇ ਜਨਮ ਲਿਆ। ਇਸ ਜੋੜੇ ਨੇ ਆਪਣੀ ਚੌਥੀ ਵਿਆਹ ਦੀ ਵਰ੍ਹੇਗੰਢ 'ਤੇ ਆਪਣੀ ਧੀ ਦਾ ਸਵਾਗਤ ਕੀਤਾ।

ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਹ ਖੁਸ਼ਖਬਰੀ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਧੀ ਪਰਮਾਤਮਾ ਵਲੋਂ ਉਨ੍ਹਾਂ ਨੂੰ ਦਿੱਤੀ ਗਈ ਸਭ ਤੋਂ ਵੱਡੀ ਬਖਸ਼ਿਸ਼ ਹੈ। ਰਾਜਕੁਮਾਰ ਨੇ ਕੈਪਸ਼ਨ ਦਿੱਤਾ, "ਬਹੁਤ ਖੁਸ਼।" ਪੱਤਰਲੇਖਾ ਅਤੇ ਰਾਜਕੁਮਾਰ ਰਾਓ ਦਾ ਵਿਆਹ 15 ਨਵੰਬਰ, 2021 ਨੂੰ ਹੋਇਆ ਸੀ। ਉਨ੍ਹਾਂ ਦੀ ਮੁਲਾਕਾਤ ਫਿਲਮ ਸਿਟੀਲਾਈਟਸ ਦੇ ਸੈੱਟ 'ਤੇ ਹੋਈ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ