ਫ਼ਾਸਟੈਗ ਤੋਂ ਬਿਨਾਂ ਵਾਹਨਾਂ ਲਈ ਕੇਂਦਰ ਸਰਕਾਰ ਦਾ ਵੱਡਾ ਐਲਾਨ
ਨਵੀਂ ਦਿੱਲੀ, 15 ਨਵੰਬਰ -ਕੇਂਦਰ ਸਰਕਾਰ ਨੇ ਅੱਜ ਤੋਂ ਰਾਸ਼ਟਰੀ ਰਾਜਮਾਰਗਾਂ 'ਤੇ ਯਾਤਰਾ ਕਰਨ ਵਾਲੇ ਵਾਹਨਾਂ ਨੂੰ ਰਾਹਤ ਦਿੱਤੀ ਹੈ। ਫਾਸਟੈਗ ਤੋਂ ਬਿਨਾਂ ਵਾਹਨਾਂ ਤੋਂ ਹੁਣ ਟੋਲ ਪਲਾਜ਼ਿਆਂ 'ਤੇ ਡਿਜੀਟਲ ਭੁਗਤਾਨ ਕਰਨ 'ਤੇ ਦੁੱਗਣੀ ਟੋਲ ਫ਼ੀਸ ਨਹੀਂ ਲਈ ਜਾਵੇਗੀ। ਵਾਹਨਾਂ ਨੂੰ ਨਿਰਧਾਰਤ ਟੋਲ ਦਰ ਤੋਂ ਸਿਰਫ਼ 25% ਵੱਧ ਭੁਗਤਾਨ ਕਰਕੇ ਅੱਗੇ ਵਧਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਜਾਣਕਾਰੀ ਅਨੁਸਾਰ ਇਕ ਵੈਧ ਫਾਸਟੈਗ ਦੀ ਵਰਤੋਂ ਕਰਦੇ ਹੋਏ 100 ਰੁਪਏ ਦਾ ਟੋਲ ਅਦਾ ਕਰਨ ਵਾਲੇ ਵਾਹਨ ਤੋਂ ਨਕਦ ਭੁਗਤਾਨ ਕਰਨ 'ਤੇ 200 ਰੁਪਏ ਅਤੇ ਯੂ.ਪੀ.ਆਈ. ਰਾਹੀਂ ਭੁਗਤਾਨ ਕਰਨ 'ਤੇ ਹੁਣ 125 ਰੁਪਏ ਵਸੂਲੇ ਜਾਣਗੇ, ਜੋ ਕਿ ਪਹਿਲਾਂ ਦੁੱਗਣੇ ਸਨ।
15 ਨਵੰਬਰ 2025 ਤੋਂ ਲਾਗੂ ਨਿਯਮਾਂ ਦੇ ਤਹਿਤ ਜੇਕਰ ਫਾਸਟੈਗ ਨਹੀਂ ਹੈ ਜਾਂ ਬਕਾਇਆ ਘੱਟ ਹੈ ਤਾਂ ਹੁਣ ਦੁੱਗਣੀ ਟੋਲ ਫ਼ੀਸ ਨਹੀਂ ਲਈ ਜਾਵੇਗੀ। ਇਸ ਦੀ ਬਜਾਏ ਕਿਸੇ ਡਿਜੀਟਲ ਸਾਧਨ ਰਾਹੀਂ ਭੁਗਤਾਨ ਕਰਨ ਵਾਲੇ ਡਰਾਈਵਰਾਂ ਤੋਂ ਟੋਲ ਫੀਸ ਦਾ ਸਿਰਫ਼ 1.25 ਗੁਣਾ ਵਸੂਲੇ ਜਾਣਗੇ।
;
;
;
;
;
;
;
;