ਮੈਕਸੀਕੋ ਦੀ ਫਾਤਿਮਾ ਬੋਸ਼ ਬਣੀ ਮਿਸ ਯੂਨੀਵਰਸ
ਥਾਈਲੈਂਡ, 21 ਨਵੰਬਰ -ਮੈਕਸੀਕੋ ਦੀ ਫਾਤਿਮਾ ਬੋਸ਼ ਫਰਨਾਂਡੀਜ਼ ਨੇ ਮਿਸ ਯੂਨੀਵਰਸ 2025 ਦਾ ਖਿਤਾਬ ਜਿੱਤ ਲਿਆ ਹੈ। ਫਾਤਿਮਾ ਬੋਸ਼ 25 ਸਾਲ ਦੀ ਹੈ। ਭਾਰਤ ਦੀ ਨੁਮਾਇੰਦਗੀ ਕਰ ਰਹੀ ਮਨਿਕਾ ਵਿਸ਼ਵਕਰਮਾ ਚੋਟੀ ਦੇ 30 ਵਿਚ ਪਹੁੰਚੀ ਪਰ ਚੋਟੀ ਦੇ 12 ਵਿਚ ਜਗ੍ਹਾ ਬਣਾਉਣ ਵਿਚ ਅਸਫ਼ਲ ਰਹੀ।
ਚਾਰ ਦੌਰਾਂ ਤੋਂ ਬਾਅਦ ਚੋਟੀ ਦੇ ਪੰਜ ਵਿਚ ਥਾਈਲੈਂਡ ਦੀ ਪ੍ਰਵੀਨਰ ਸਿੰਘ, ਫਿਲੀਪੀਨਜ਼ ਦੀ ਅਤਿਸਾ ਮਨਾਲੋ, ਵੈਨੇਜ਼ੁਏਲਾ ਦੀ ਸਟੈਫਨੀ ਅਬਸਾਲੀ, ਮੈਕਸੀਕੋ ਦੀ ਫਾਤਿਮਾ ਬੋਸ਼ ਫਰਨਾਂਡੀਜ਼ ਅਤੇ ਆਈਵਰੀ ਕੋਸਟ ਦੀ ਓਲੀਵੀਆ ਯਾਸੇ ਸ਼ਾਮਿਲ ਸਨ। ਬਾਅਦ ਵਿਚ ਮੈਕਸੀਕੋ ਦੀ ਫਾਤਿਮਾ ਬੋਸ਼ ਨੂੰ ਜੇਤੂ ਘੋਸ਼ਿਤ ਕੀਤਾ ਗਿਆ। ਮਿਸ ਯੂਨੀਵਰਸ 2025 ਵਿਚ ਥਾਈਲੈਂਡ ਦੀ ਪ੍ਰਤੀਯੋਗੀ ਪ੍ਰਵੀਨਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਵੈਨੇਜ਼ੁਏਲਾ ਦੀ ਸਟੈਫਨੀ ਅਬਸਾਲੀ ਤੀਜੇ ਸਥਾਨ 'ਤੇ ਰਹੀ। ਫਿਲੀਪੀਨਜ਼ ਦੀ ਅਤਿਸਾ ਮਨਾਲੋ ਚੌਥੇ ਸਥਾਨ 'ਤੇ ਰਹੀ ਅਤੇ ਆਈਵਰੀ ਕੋਸਟ ਦੀ ਓਲੀਵੀਆ ਯਾਸੇ ਪੰਜਵੇਂ ਸਥਾਨ 'ਤੇ ਰਹੀ।
;
;
;
;
;
;
;
;